ਪੰਜਾਬ ‘ਚ ਇੱਕ ਹੋਰ ਐਨਆਰਆਈ ਦਾ ਹੋਇਆ ਕਤਲ਼! ਜਾਣੋ ਕਾਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਇੱਕ ਹੋਰ ਐਨਆਰਆਈ ਕੁਲਵੰਤ ਸਿੰਘ ਦਾ ਬਾਬਾ ਬਕਾਲਾ ਸਬ-ਡਵੀਜ਼ਨ ਦੇ ਪਿੰਡ ਜੋਧਾ ਵਿਖੇ ਗੋਲੀ ਮਾਰ ਕੇ ਕਤਲ਼ ਕਰਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਇੱਕ ਹੋਰ ਐਨਆਰਆਈ ਕੁਲਵੰਤ ਸਿੰਘ ਦਾ ਬਾਬਾ ਬਕਾਲਾ ਸਬ-ਡਵੀਜ਼ਨ ਦੇ ਪਿੰਡ ਜੋਧਾ ਵਿਖੇ ਗੋਲੀ ਮਾਰ ਕੇ ਕਤਲ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ, ਕੁਲਵੰਤ ਸਿੰਘ 9 ਦਸੰਬਰ ਨੂੰ ਹੀ ਅਮਰੀਕਾ ਤੋਂ ਵਾਪਸ ਪਰਤਿਆ ਸੀ। ਆਉਣ ਵਾਲੀ 24 ਦਸੂੰਬਰ ਨੂੰ ਉਸ ਦਾ ਰਿਸ਼ਤਾ ਤੈਅ ਹੋਣ ਵਾਲਾ ਸੀ।  ਘਟਨਾ ਦੀ ਖ਼ਬਰ ਮਿਲਦਿਆਂ ਹੀ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੀ।  ਪੁਲਿਸ ਨੇ ਕੁਲਵੰਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ।

Image result for Murder

ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ, ਉਨ੍ਹਾਂ ਦਾ ਬੇਟਾ ਕੁਲਵੰਤ ਸਿੰਘ ਅਮਰੀਕਾ ਵਿੱਚ ਟਰਾਂਸਪੋਰਟਰ ਹੈ। ਸ਼ੁੱਕਰਵਾਰ ਦੀ ਰਾਤ ਨੂੰ ਉਹ ਸਾਰੇ ਰਿਸ਼ਤੇਦਾਰਾਂ ਘਰ ਗਏ ਸੀ ਅਤੇ ਜਦੋਂ ਉਹ ਰਿਸ਼ਤੇਦਾਰਾਂ ਦੇ ਘਰੋਂ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਭਤੀਜੇ ਦਾ ਫੋਨ ਆਉਂਦਾ ਹੈ ਅਤੇ ਉਹ ਦੱਸਦਾ ਹੈ ਕਿ ਪਲਸਰ ‘ਤੇ ਤਿੰਨ ਨੌਜਵਾਨ ਆਏ ਹਨ, ਜੋ ਕਿ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਰਾਤੀ ਕਰੀਬ 10 ਵਜੇ ਤਿੰਨੇ ਨੌਜਵਾਨ ਦੁਬਾਰਾ ਵਾਪਸ ਆਉਂਦੇ ਹਨ ਅਤੇ ਅੰਨੇਵਾਹ 16 ਗੋਲੀਆਂ ਕੁਲਵੰਤ ਸਿੰਘ ‘ਤੇ ਚਲਾਉਂਦੇ ਹਨ । ਇਸ ਤੋਂ ਬਾਅਦ ਜਦੋਂ ਤੱਕ ਕਿ ਪਰਿਵਾਰਕ ਮੈਂਬਰ ਘਰੋਂ ਬਾਹਰ ਆਉਂਦੇ ਉਦੋਂ ਤੱਕ ਤਿੰਨੇ ਨੌਜਵਾਨ ਉੱਥੋਂ ਫਰਾਰ ਹੋ ਗਏ। ਇਹ ਸਾਰੀ ਜਾਣਕਾਰੀ ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ।

मृतक एनआरआई का फाइल फोटो।

2015 ਵਿੱਚ ਅਮਰੀਕਾ ਗਿਆ ਸੀ ਨੌਜਵਾਨ

ਕੁਲਵੰਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਮੁਤਾਬਿਕ ਕੁਲਵੰਤ ਉਨ੍ਹਾਂ ਦਾ ਛੋਟਾ ਪੁੱਤ ਸੀ। ਉਹ 2015 ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਦੀ ਨਾਗਰਿਕਤਾ ਵੀ ਉਸ ਨੂੰ ਮਿਲ ਗਈ ਸੀ। ਪਿਤਾ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸੀ। ਕੁਲਵੰਤ ਦੇ ਪਿਤਾ ਦਾ ਬਿਆਨ ਪੁਲਿਸ ਨੇ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ ਸੁਰਾਗ ਵੀ ਬਰਾਮਦ ਕੀਤੇ ਹੈ। ਏਐਸਆਈ ਸੁਖਵੰਤ ਸਿੰਘ ਨੇ ਦੱਸਿਆ ਕਿ, ਪੁਲਿਸ ਨੇ ਆਸ- ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *