ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਬੈਂਕ ’ਚ ਡਾਕਾ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਚੋਰਾਂ ਨੇ ਬੈਂਕ ਦੀ ਕੰਧ ’ਚ ਪਾੜ ਪਾਇਆ।
ਇਸ ਤੋਂ ਬਾਅਦ ਦੇਰ ਰਾਤ ਚੋਰਾਂ ਨੇ ਬੈਂਕ ’ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਚੌਕੀਦਾਰ ਦੀ ਹੁਸ਼ਿਆਰੀ ਨਾਲ ਡਾਕੇ ਦੀ ਕੋਸ਼ਿਸ਼ ਅਸਫਲ ਸਾਬਿਤ ਹੋਈ।
ਚੌਕੀਦਾਰ ਨੇ ਸਮੇਂ ਮਿਲਦੇ ਹੀ ਤੁਰੰਤ ਹੀ ਪੁਲਿਸ ਨੂੰ ਇਸ ਦੀ ਸੁਚਨਾ ਦਿੱਤੀ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਚੋਰ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


