ਜ਼ਿੱਲ੍ਹਾ ਪਰਿਸ਼ਦ ਦੇ ਵੋਟਿੰਗ ਨਤੀਜੇ ਆਉਂਣ ‘ਤੇ ਰੋਸ ਮੁਜ਼ਾਹਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਜ਼ਿਲ੍ਹਾ ਪਰਿਸ਼ਦ ਦੇ ਵੋਟਿੰਗ ਨਤੀਜੇ ਆਉਂਣ ਤੋਂ ਬਾਅਦ ਹਾਰੇ ਹੋਏ ਉਮੀਦਵਾਰਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਸੜਕ ਜਾਮ ਕਰ ਦਿੱਤੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਜ਼ਿਲ੍ਹਾ ਪਰਿਸ਼ਦ ਦੇ ਵੋਟਿੰਗ ਨਤੀਜੇ ਆਉਂਣ ਤੋਂ ਬਾਅਦ ਹਾਰੇ ਹੋਏ ਉਮੀਦਵਾਰਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਸੜਕ ਜਾਮ ਕਰ ਦਿੱਤੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਖਿਲਾਫ ਇਹ ਕਹਿ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ, ਉਨ੍ਹਾਂ ਪੂਰੀ ਵੋਟਿੰਗ ਨਹੀਂ ਹੋਣ ਦਿੱਤੀ। ਅਸਲ ‘ਚ ਜ਼ਿਲ੍ਹਾ ਪਰਿਸ਼ਦ ਦੀ 25 ਮੈਂਬਰੀ ਕਮੇਟੀ ‘ਚ 13 ਵੋਟ ਹਾਸਿਲ ਕਰਨ ਵਾਲੇ ਉਮੀਦਵਾਰ ਨੂੰ ਚੇਅਰਮੈਨ ਅਹੁਦੇ ਦਾ ਜੇਤੂ ਮੰਨਿਆ ਜਾਵੇਗਾ।

ਦੱਸ ਦਈਏ ਜਦੋਂ ਅੱਜ ਜ਼ਿਲ੍ਹਾ ਪਰਿਸ਼ਦ ‘ਚ ਚੋਣ ਸ਼ੁਰੂ ਹੋਈ ਤਾਂ ਕਾਂਗਰਸੀ ਉਮੀਦਵਾਰ ਸੁਖਪਾਲ ਕੌਰ ਨੂੰ 10 ਵੋਟਾਂ ਪਈਆਂ ਅਤੇ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਮਨਜੀਤ ਕੌਰ 14 ਵੋਟਾਂ ਤੋਂ ਜੇਤੂ ਰਹੀ, ਜਿਸ ਤੋਂ ਬਾਅਦ ਸੁਖਪਾਲ ਕੌਰ ਦੇ ਕਾਰਜਕਾਰੀ ਵਰਕਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਰੋਡ ਜਾਮ ਕਰ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਹੁਣ ਹਾਰੇ ਹੋਏ ਉਮੀਦਵਾਰਾਂ ਨੇ ਜੇਤੂ ਮਨਜੀਤ ਕੌਰ ‘ਤੇ ਦੋਸ਼ ਲਾਏ ਹਨ ਕਿ, 4 ਵੋਟਾਂ ਦੀ ਫੇਰਬਦਲ ਕੀਤੀ ਗਈ ਹੈ।

Leave a Reply

Your email address will not be published. Required fields are marked *