ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਭਾਸ਼ਾ ਦੇ ਮਾਹਿਰ, ਜਾਣਕਾਰ ਕਿਰਪਾਲ ਕਜ਼ਾਕ ਨੂੰ ਇਸ ਸਾਲ ਦੇ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਤੋਂ ਸਨਮਾਨਿਤ ਕੀਤਾ ਜਾਣਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰਦਿਆਂ, ਉਨ੍ਹਾਂ ਨੂੰ ਸਾਹਿਤਕ ਅਧਿਐਨ ਦੇ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਸੀ, ਇਸ ਤੱਥ ਨੂੰ ਨਜ਼ਰਅੰਦਾਜ਼ ਕਰਦਿਆਂ ਕਿ ਉਹ ਦਸਵੀਂ ਪਾਸ ਵੀ ਨਹੀਂ ਹੈ।
ਪਿਆਰ ਨਾਲ ਪੰਜਾਬ ਦੇ ਵੇਰੀਅਰ ਐਲਵਿਨ ਕਹੇ ਜਾਣ ਵਾਲੇ ਕਿਰਪਾਲ ਕਜ਼ਾਕ ਦਾ ਇਸ ਸਾਲ ਦੇ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਲਈ ਨਾਮ ਦਰਜ ਹੋਣਾ ਬਹੁਤ ਵੱਡੇ ਸਨਮਾਲ ਦੀ ਗੱਲ ਹੈ। ਕਿਰਪਾਲ ਕਜ਼ਾਕ ਦਾ ਜੀਵਨ ਬੇਹੱਦ ਸਾਦਗੀ ਭਰਿਆ ਰਿਹਾ। ਉਹ ਹਮੇਸ਼ਾ ਤੋਂ ਆਪਣੀ ਜ਼ਮੀਨ ਨਾਲ ਜੁੜੇ ਰਹੇ ਅਤੇ ਇਹ ਤੱਥ ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਾਂ ਵਿੱਚ ਸਾਫ਼ ਝਲਕਦਾ ਹੈ।
