ਜੇਲ੍ਹਾਂ ’ਚ CRPF ਦੀ ਤਾਇਨਾਤੀ ਦੇ ਬਾਵਜੁਦ ਲਗਾਤਾਰ ਦੂਜੇ ਦਿਨ 13 ਮੋਬਾਇਲ ਬਰਾਮਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਇਸ ਵੇਲੇ CRPF ਦੇ ਜਵਾਨਾਂ ਦੇ ਹੱਥ ’ਚ ਹੈ। ਪਰ ਇਸਦੇ ਬਾਵਜੁਦ ਵੀ ਪੰਜਾਬ ਦੀਆਂ ਜੇਲ੍ਹਾਂ ਚੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਇਸ ਵੇਲੇ CRPF ਦੇ ਜਵਾਨਾਂ ਦੇ ਹੱਥ ’ਚ ਹੈ। ਪਰ ਇਸਦੇ ਬਾਵਜੁਦ ਵੀ ਪੰਜਾਬ ਦੀਆਂ ਜੇਲ੍ਹਾਂ ਚੋਂ ਮੋਬਾਇਲ ਬਰਾਮਦ ਹੋਣ ਦਾ ਮਾਮਲਾ ਰੁਕ ਨਹੀਂ ਰਹੇ ਹਨ। ਬੀਤੇ ਦਿਨ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਦੋ ਮੋਬਾਇਲ ਫੋਨ, ਚਾਰਜਰ ਤੇ ਇਕ ਹੈੱਡਫੋਨ ਬਰਾਮਦ ਹੋਇਆ ਸੀ। ਪਰ ਇਹ ਮਾਮਲੇ ਅਜੇ ਸੁਲਝਿਆ ਨਹੀਂ ਸੀ ਕਿ ਬਠਿੰਡਾ ਜੇਲ੍ਹ ਚੋਂ 13 ਮੋਬਾਇਲ ਫੋਨ ਨੂੰ ਬਰਾਮਦ ਕੀਤਾ ਗਿਆ ਹੈ।

jail

ਦਸ ਦਈਏ ਕਿ ਜੇਲ੍ਹ ’ਚ ਹੋਈ ਤਲਾਸ਼ੀ ਦੌਰਾਨ ਮੋਬਾਇਲ ਬਰਾਮਦ ਹੋਏ। ਜਿਸ ਕਾਰਨ ਇਕ ਵਾਰ ਫਿਰ ਤੋਂ ਪੁਲਿਸ ਪ੍ਰਸਾਸ਼ਨ ਤੇ CRPF ਦੇ ਜਵਾਨਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜੇਲ੍ਹਾਂ ਚੋਂ ਲਗਾਤਾਰ  ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੀ CRPF ਦੇ ਜਵਾਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਤੈਨਾਤ ਕੀਤਾ ਗਿਆ ਸੀ ਪਰ ਇਹਨਾੰ ਦੀ ਤੈਨਾਤੀ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲੇ ਫਿਰ ਤੋਂ ਸਾਹਮਣੇ ਆ ਰਹੇ ਹਨ। ਜੋ ਕਿ ਬਹੁਤ ਹੀ ਜਿਆਦਾ ਹੈਰਾਨੀ ਦੀ ਗੱਲ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਮਾਮਲਿਆਂ ਦਾ ਕੀ ਹੱਲ ਕੱਢਦੀ ਹੈ।

Leave a Reply

Your email address will not be published. Required fields are marked *