ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ਚ ਦੋ ਸਾਲਾਂ ਮਾਸੂਮ ਦੀ ਸ਼ੱਕੀ ਹਲਾਤਾਂ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਾਸੂਮ ਦੀ ਲਾਸ਼ ਗੁਆਂਢੀਆਂ ਦੀ ਵਾਸ਼ਿੰਗ ਮਸ਼ੀਨ ’ਚੋਂ ਮਿਲੀ ਸੀ।
ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਬੱਚਾ ਲਾਪਤਾ ਸੀ ਜਿਸ ਤੋਂ ਲਗਾਤਾਰ ਬੱਚੇ ਦੀ ਭਾਲ ਜਾਰੀ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


