ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਸਰਕਾਰ ਨੇ ਕਰਜ਼ੇ ਤੋਂ ਬਾਹਰ ਨਿਕਲਣ ਦਾ ਇਕ ਹੋਰ ਨਵਾਂ ਰਸਤਾ ਲੱਭਿਆ ਹੈ। ਹੁਣ ਖਪਤਕਾਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਰਜ਼ੇ ਵੀ ਲੈ ਸਕਣਗੇ ਅਤੇ ਈ.ਐੱਮ.ਆਈ. ਰਾਹੀਂ ਰਾਸ਼ੀ ਦਾ ਭੁਗਤਾਨ ਵੀ ਕਰ ਸਕਣਗੇ, ਜਿਸ ਦਿਆਂ ਕਿਸ਼ਤਾਂ ਦਾ ਸਮਾਂ 3 ਮਹੀਨੇ ਤੋਂ 24 ਮਹੀਨਿਆਂ ਦਾ ਨਿਰਧਾਰਿਤ ਕੀਤਾ ਗਿਆ ਹੈ।
ਸਾਲ ਦਾ 9% ਤੋਂ 15% ਤੱਕ ਵਿਆਜ ਦਾ ਭੁਗਤਾਨ ਕਰਨਾ ਪਏਗਾ। ਇਸ ਲਈ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਖਪਤਕਾਰਾਂ ਨੂੰ ਪਾਵਰਕਾਮ ਦੀ ਵੈਬਸਾਈਟ ‘ਤੇ ਜਾਣਾ ਪਏਗਾ ਅਤੇ EMI ਵਿਕਲਪ ‘ਤੇ ਕਲਿਕ ਕਰਨਾ ਪਏਗਾ। ਐਮਡੀ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ, ਬੈਂਕਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ, ਜੋ ਖਪਤਕਾਰਾਂ ਨੂੰ ਕਰਜ਼ੇ ਦੇਵੇਗਾ। ਇਹ ਸਹੂਲਤਾਂ ਪੀਐਸਪੀਸੀਐਲ ਦੀ ਵੈਬਸਾਈਟ www.pspcl.in ‘ਤੇ’ ਇੰਸਟਾ ਬਿੱਲ ਭੁਗਤਾਨ ‘ਟੈਬ ਦੇ ਹੇਠਾਂ ਉਪਲਬਧ ਹੈ।
3 ਤੋਂ 24 ਮਹੀਨਿਆਂ ਲਈ ਕਿਸ਼ਤਾਂ ਦੀ ਵਿਵਸਥਾ …
1. ਪੀਐਸਪੀਸੀਐਲ ਦੀ ਸਾਈਟ ਤੇ ਜਾ ਕੇ ਤੁਹਾਨੂੰ ਆਪਣਾਂ ਨਾਮ ਤੇ ਪਤਾ ਰਜਿਸਟਰ ਕਰਵਾਉਂਣਾ ਹੋਵੇਗਾ। ਇੱਥੇ ਈਐਮਆਈ ਵਿਕਲਪ ਤੇ ਕਲਿਕ ਕਰੋ।
2.ਇਸ ਲਈ ਸ਼ਰਤਾਂ ਇਹ ਹਨ ਕਿ, ਉਪਭੋਗਤਾ ਪ੍ਰੋਫਾਈਲ ਨੂੰ ਬੈਂਕ ਖਾਤੇ ਵਿੱਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਆਧਾਰ ਕਾਰਡ, ਪੈਨ ਕਾਰਡ, ਸੀਆਈਬੀਆਈਐਲ ਦਾ ਅੰਕ ਸਕਰਾਤਮਕ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ ਕ੍ਰੈਡਿਟ ਕਾਰਡ ਦੁਆਰਾ ਕੀਤਾ ਜਾ ਸਕੇਗਾ।
3. ਪਾਵਰਕਾਮ ਦਾ ਕੈਸ਼ ਕਾਉਂਟਰ ਸਟਾਫ ਖਪਤਕਾਰਾਂ ਨੂੰ ਬੈਂਕ ਲੈ ਜਾਵੇਗਾ। ਜਿੱਥੇ ਖਪਤਕਾਰ ਨੂੰ ਬਿੱਲ ਵੇਖਣ ਦੇ ਬਾਅਦ ਉਸੇ ਸਮੇਂ ਕਰਜ਼ਾ ਦਿੱਤਾ ਜਾਵੇਗਾ।
4. ਬੈਂਕ ਸਾਰੀ ਰਕਮ ਪਾਵਰਕਾਮ ਨੂੰ ਜਮ੍ਹਾ ਕਰਵਾਏਗਾ ਅਤੇ ਖਪਤਕਾਰਾਂ ਕਿਸ਼ਤਾਂ ਰਾਹੀ ਬਿਲ ਦਾ ਭੁਗਤਾਨ ਕਰ ਸਕੇਗਾ। 5. ਬੈਂਕ ਇਹ ਪੱਕਾ ਕਰੇਗਾ ਕਿ, ਉਪਭੋਗਤਾ ਭੁਗਤਾਨ ਕਰਨ ਦੀ ਹਾਲਤ ‘ਚ ਹੈ ਜਾਂ ਨਹੀਂ ।
ਪੰਜਾਬ ਸਰਕਾਰ ਦੀ ਇਸ ਨਵੀਂ ਨਿਤੀ ਤੋਂ ਬਿਲ ਦਾ ਭੁਗਤਾਨ ਕਰਨਾ ਸੁਖਾਲਾ ਹੋਵੇਗਾ।

