ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਦੇ ਘਰ -ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਝੂਠਾ ਸਾਬਿਤ ਹੋਇਆ ਹੈ ਪਰ ਜਿਹੜੇ ਵਾਅਦੇ ਇਨ੍ਹਾਂ ਅੰਮ੍ਰਿਤਸਰ ਰੇਲ ਹਾਦਸੇ ਦੇ ਸ਼ਿਕਾਰ ਹੋਏ ਪੀੜਿਤ ਲੋਕਾਂ ਦੇ ਪ੍ਰਵਾਰਾਂ ਨੂੰ ਕੀਤੇ ਉਹ ਵੀ ਹੁਣ ਤੱਕ ਪੂਰੇ ਨਹੀਂ ਹੋਏ ਹਨ। ਕੈਪਟਨ ਸਰਕਾਰ ਨੇ ਇਹ ਦਾਅਵਾ ਕੀਤਾ ਸੀ, ਕਿ ਉਹ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਮੁਹਈਆ ਕਰਾਉਣਗੇ। ਮੌਜੂਦਾ ਸਥਿਤੀ ਉਨ੍ਹਾਂ ਪਰਿਵਾਰ ਦੀ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰ ਨੂੰ ਆਪਣਾ ਕੀਤਾ ਵਾਅਦਾ ਚੇਤੇ ਕਰਾਉਣ ਲਯੀ ਅਣਮਿਥੇ ਸਮੇ ਤੱਕ ਧਰਨੇ ‘ਤੇ ਬੈਠੇ ਹਨ। ਹੁਣ ਆਲਮ ਕੁਝ ਅਜਿਹਾ ਹੈ- ਕੈਪਟਨ ਸਰਕਾਰ, ਮੇਰੇ ਸਕੂਲ ਜਾਣ ਦਾ ਪ੍ਰਬੰਧ ਕਰੋ। ਮੇਰੀ ਮਾਂ ਨੂੰ ਨੌਕਰੀ ਦਿਓ ਤਾਂ ਜੋ ਉਹ ਮੇਰੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਣ। ਇਹ ਸ਼ਬਦ ਜੌੜਾ ਫਾਟਕ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਚਾਰ ਸਾਲਾਂ ਧੀ ਦੇ ਹੈਂ।
ਦੱਸ ਦਈਏ ਰੇਲ ਹਾਦਸੇ ਦੇ ਪੀੜਤਾਂ ਨੇ ਐਤਵਾਰ ਸ਼ਾਮ ਨੂੰ ਭੰਡਾਰੀ ਪੁਲ ਤੋਂ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਤੱਕ ਇਕ ਵਾਰ ਫਿਰ ਸਰਕਾਰ ਤੋਂ ਆਪਣੀਆਂ ਮੰਗਾਂ ਦੀ ਆਵਾਜ਼ ਉਠਾਉਣ ਲਈ ਰੋਸ ਮਾਰਚ ਕੱਢਿਆ। ਪ੍ਰਦਰਸ਼ਨ ਵਿੱਚ ਸ਼ਾਮਲ ਸਭ ਤੋਂ ਛੋਟੀ ਲੜਕੀ ਤੋਂ ਜਦੋਂ ਪੁੱਛਿਆ ਗਿਆ ਕਿ, ਉਸ ਨੇ ਇਸ ਹਾਦਸੇ ਵਿੱਚ ਕਿਸ ਤੋਂ ਵਿਛੜੀ ਹੈ ਤਾਂ ਉਸ ਬੱਚੀ ਦੇ ਸ਼ਬਦ ਸਨ, ਪਾਪਾ! ਮੇਰੀ ਮਾਂ ਮੈਨੂੰ ਸਕੂਲ ਭੇਜ ਰਹੀ ਹੈ, ਪਰ ਜੇ ਮੇਰੀ ਮਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਮੇਰੀ ਪੜ੍ਹਾਈ ਅੱਧ ਵਿਚਾਲੇ ਰਹਿ ਜਾਵੇਗੀ।
ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਅਜਿਹੇ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਆਪਣੇ ਘਰ ਦਾ ਇਕੱਲਾ ਦੀਵਾ ਇਸ ਹਾਦਸੇ ਵਿੱਚ ਗੁਆਇਆ ਹੈ। ਸਰਕਾਰ ਦੀ ਅਣਦੇਖੀ ਤੋਂ ਨਾਰਾਜ਼ ਲੋਕਾਂ ਦਾ ਕਹਿਣਾ ਹੈ ਕਿ, ਇਸ ਹਾਦਸੇ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਖੋਹਿਆ ਹੈ। ਲੋਕਾਂ ਦਾ ਸਰਕਾਰ ਨੂੰ ਸਵਾਲ ਹੈ ਕਿ, ਉਨ੍ਹਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ?

