ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਾਮਲਾ ਸੰਗਰੂਰ ਦੇ ਹਰੀਪੁਰਾ ਖੇਤਰ ਦਾ ਹੈ, ਜਿੱਥੇ ਇੱਕ ਜਵਾਨ ਲੜਕੀ ਦੇ ਢਿੱਡ ਵਿੱਚ ਦੰਦ ਦਾ ਇਲਾਜ ਕਰਵਾਉਂਦੇ ਸਮੇਂ ਸੂਈ ਜਾਣ ਤੋਂ ਉਸਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਇਹ ਡਾਕਟਰ ਦੀ ਵੱਡੀ ਲਾਪਰਵਾਹੀ ਕਾਰਨ ਹੋਇਆ, ਜਿਸਨੇ ਜਾੜ ਕੱਢਡੇ ਹੋਏ ਸੂਈ ਅੰਦਰ ਹੀ ਛੱਡ ਦਿੱਤੀ। ਇਸ ਨਾਲ ਹੀ ਉਸਦੀ ਸਿਹਤ ਵਿਗੜ ਗਈ ਅਤੇ ਆਪ੍ਰੇਸ਼ਨ ਲਈ ਚੰਡੀਗੜ੍ਹ ਰੈਫ਼ਰ ਕਰਨਾ ਪਿਆ।
ਲੜਕੀ ਦੇ ਪਿਤਾ ਸੋਹਨ ਸਿੰਘ ਨੇ ਦੱਸਿਆ ਕਿ, ਉਨ੍ਹਾਂ ਦੀ 23 ਸਾਲਾਂ ਬੇਟੀ ਰਮਨਦੀਪ ਕੌਰ ਦੰਦ ਦੀ ਪੀੜ ਤੋਂ ਬਹੁਤਾ ਪਰੇਸ਼ਾਨ ਸੀ, ਜਿਸ ਕਾਰਨ ਇੱਕ ਨਿਜੀ ਦੰਦਾ ਦੇ ਹਸਪਤਾਲ ਵਿੱਚ ਉਹ ਆਪਣੇ ਦੰਦਾ ਦੀ ਫੀਲਿੰਗ ਕਰਾਉਣ ਲਈ ਗਈ ਸੀ। ਇਸ ਦੌਰਾਨ ਡਾਕਟਰ ਦੀ ਵੱਡੀ ਲਾਪਰਵਾਹੀ ਕਾਰਨ ਪੀੜਿਤ ਜਪਜੀਤ ਕੌਰ ਦੀ ਹਾਲਤ ਵਿਗੜੀ ਅਤੇ ਉਸ ਨੂੰ ਪੀਜੀਆਈ ਰੈਫਰ ਕਰਨਾ ਪਿਆ। ਬਹਿਰਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਐਮਓ ਕੋਲ ਵੀ ਇਹ ਸੂਚਨਾ ਪਹੁੰਚ ਚੁੱਕੀ ਹੈ। ਲੜਕੀ ਦੇ ਪਿਤਾ ਨੇ ਇਸ ਨੂੰ ਡਾਕਟਰ ਦੀ ਲਾਪਰਵਾਹੀ ਦੱਸਿਆ ਹੈ।
https://www.facebook.com/LivingIndiaNewschannel/videos/749807118834180/?t=0
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ, ਘਟਨਾ ਤੋਂ ਬਾਅਦ ਡਾਕਟਰ ਨੇ ਉਸ ਦਾ ਇਲਾਜ ਕਰਨ ਦੀ ਬਜਾਏ ਛੇਤੀ ਹੀ ਉਸਨੂੰ ਕਲੀਨਿਕ ਤੋਂ ਬਾਹਰ ਕੱਢ ਦਿਆ। ਉਸੇ ਸਮੇਂ, ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਪੇਟ ਵਿੱਚ ਦਰਦ ਹੋਵੇ।

