ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਆਦੇਸ਼ ਦਿੱਤੇ ਗਏ ਸੀ। ਕਿਉਂਕਿ ਪਰਾਲੀ ਨੂੰ ਸਾੜਨ ਦੇ ਕਾਰਨ ਵਾਤਾਵਰਨ ’ਚ ਕਾਫੀ ਪ੍ਰਦੂਸ਼ਣ ਫੈਲ ਰਿਹਾ ਹੈ। ਧੁੰਏ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਚ ਕਾਫੀ ਮੁਸ਼ਕਿਲਾਂ ਆ ਰਹੀਆਂ ਸੀ।
ਇਸੇ ਦੇ ਕਾਰਨ ਕਿਸਾਨਾਂ ਨੇ ਸਿੱਧੇ ਹੀ ਕਣਕ ਦੀ ਬਿਜਾਈ ਕੀਤੀ। ਪਰ ਹੁਣ ਇਸ ਬਿਜਾਈ ਦਾ ਨੁਕਸਾਨ ਝੇਲਣਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਕੋਈ ਪੱਕਾ ਹੱਲ ਨਹੀਂ ਮਿਲ ਰਿਹਾ ਹੈ।
ਦਸ ਦਈਏ ਕਿ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨਾਲ ਕਣਕ ਨੂੰ ਸੁੰਡੀ ਲੱਗ ਰਹੀ ਹੈ। ਜਿਸ ਕਾਰਨ ਕਿਸਾਨ ਦੀ ਮਿਹਨਤ ਨਾਲ ਬਿਜਾਈ ਕੀਤੀ ਗਈ ਕਣਕ ਖਰਾਬ ਹੋ ਰਹੀ ਹੈ। ਕਣਕ ਨੂੰ ਖਰਾਬ ਹੁੰਦਾ ਹੋਏ ਦੇਖਦੇ ਹੋਏ ਕਿਸਾਨ ਕਾਫੀ ਪਰੇਸ਼ਾਨ ਹੋ ਰਹੇ ਹਨ।
ਨਾਲ ਹੀ ਪਰੇਸ਼ਾਨ ਕਿਸਾਨ ਪੰਜਾਬ ਸਰਕਾਰ ਖਿਲਾਫ ਰੋਸ ਜਤਾ ਰਹੇ ਹਨ। ਫਿਰੋਜ਼ਪੁਰ ਚ ਕਿਸਾਨਾਂ ਨੇ ਖੇਤੀਬਾੜੀ ਅਫਸਰ ਨੂੰ ਘੇਰਿਆ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਦੋਂ ਤੇ ਕੀ ਪਰਾਲੀ ਦਾ ਹੱਲ ਕੱਢਿਆ ਜਾਵੇਗ।


