ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਬਿੱਗ ਬੌਸ 13 ਦੇ ਵੀਕੈਂਡ ਵਾਰ ਚ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਡਰਾਮੇ ਦੇ ਨਾਲ ਨਾਲ ਇਹ ਵੀਕੈਂਡ ਦਾ ਵਾਰ ਕਾਭੀ ਭਾਵੁਕ ਵੀ ਰਿਹਾ। ਇਸੇ ਦੌਰਾਨ ਹੀ ਪੰਜਾਬ ਦੀ ਐਸ਼ਵਰਿਆ ਰਾਇ ਯਾਨੀ ਹਿਮਾਸ਼ੀ ਖੁਰਾਨਾ ਘਰ ਚੋਂ ਬੇਘਰ ਹੋ ਗਈ ਹੈ। ਦਸ ਦਈਏ ਕਿ ਘਰ ਤੋਂ ਬਾਹਰ ਜਾਣ ਦਾ ਦੁਖ ਹਿਮਾਸ਼ੀ ਖੁਰਾਨਾ ਦੇ ਚਿਹਰੇ ਤੋਂ ਸਾਫ ਝਲਕ ਰਿਹਾ ਸੀ।
ਉੱਥੇ ਹੀ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਹ ਅਪਣੇ ਦੋਸਤਾਂ ਦੇ ਗੱਲ੍ਹ ਲੱਗਕੇ ਖੂਬ ਰੋਈ। ਦਸ ਦਈਏ ਕਿ ਦਰਸ਼ਕਾਂ ਵੱਲੋਂ ਘੱਟ ਵੋਟ ਮਿਲਣ ਦੀ ਖਾਤਿਰ ਹਿਮਾਸ਼ੀ ਖੁਰਾਨਾ ਅਤੇ ਸ਼ੇਫਾਲੀ ਜਰੀਵਾਲਾ ਬੌਟਮ 2 ਚ ਸੀ। ਇਸਦੇ ਚੱਲਦੇ ਹੋਸਟ ਸਲਮਾਨ ਖਾਨ ਨੇ ਘਰਵਾਲਿਆਂ ਨੂੰ ਪਾਵਰ ਦਿੰਦੇ ਹੋਏ ਕਿਹਾ ਕਿ ਉਹ ਦੋਹਾਂ ਵਿੱਚੋਂ ਕਿਸੇ ਇਕ ਨੂੰ ਬਚਾ ਸਕਦੇ ਹਨ। ਜਿਆਦਾਤਰ ਕੰਟੇਸਟੇਂਟ ਨੇ ਸ਼ੇਫਾਲੀ ਦਾ ਨਾਂ ਲਿਆ ਜਿਸ ਕਾਰਨ ਘਰਵਾਲਿਆਂ ਤੋਂ ਘੱਟ ਵੋਟ ਮਿਲਣ ਦੀ ਖਾਤਿਰ ਹਿਮਾਸ਼ੀ ਖੁਰਾਨਾਂ ਨੂੰ ਘਰ ਤੋਂ ਬਾਹਰ ਨਿਕਲਣਾ ਪਿਆ।
ਸ਼ਿਰਾਧਥ ਨੂੰ ਦੱਸਿਆ ਘਰ ਤੋਂ ਨਿਕਲਣ ਦੀ ਵਜ੍ਹਾ
ਹਿਮਾਸ਼ੀ ਖੁਰਾਣਾ ਨੇ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਮੁੱਖ ਵਜ੍ਹਾਂ ਸਿਧਾਰਥ ਸ਼ੁਕਲਾ ਨੂੰ ਦੱਸਿਆ ਉਹਨਾਂ ਨੇ ਕਿਹਾ ਕਿ ਸਿਧਾਰਥ ਸ਼ੁਕਲਾ ਨੂੰ ਕਿਸੇ ਇਕ ਮੈਂਬਰ ਨੂੰ ਨੌਮੀਨੇਟ ਕਰਨ ਲਈ ਕਿਹਾ ਗਿਆ ਸੀ ਜਿਸ ਤੇ ਉਹਨਾਂ ਨੇ ਇਸ ਤਾਕਤ ਦਾ ਨਾਜਾਇਜ ਫਾਇਦਾ ਚੁੱਕਦੇ ਹੋਏ ਮੇਰਾ ਨਾਂ ਲੈ ਲਿਆ।
ਬਿੱਗ ਬੌਸ ’ਚ ਮੈ ਰਿਅਲ ਗੇਮ ਖੇਡ ਰਹੀ ਸੀ- ਹਿਮਾਸ਼ੀ
ਉੱਥੇ ਹੀ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਹਿਮਾਸ਼ੀ ਖੁਰਾਨਾ ਨੇ ਕਿਹਾ ਕਿ ਉਹ ਘਰ ਬਿੱਗ ਬੌਸ ’ਚ ਰਿਅਲ ਗੇਮ ਖੇਡਕੇ ਜਿੱਤਣ ਲਈ ਗਈ ਸੀ। ਪਰ ਮੈ ਘਰ ਤੋਂ ਅਚਾਨਕ ਹੀ ਨਿਕਲੀ ਹਾਂ ਜਿਸ ਕਾਰਨ ਘਰ ਦੇ ਸਾਰੇ ਮੈਂਬਰ ਹੈਰਾਨ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਬਿੱਗ ਬੌਸ ਨੂੰ ਇਕ ਮਹੀਨੇ ਦੇ ਲਈ ਵਧਾ ਦਿੱਤਾ ਹੈ ਜਿਸ ਕਾਰਨ ਹਰ ਰੋਜ਼ ਬਿੱਗ ਬੌਸ 13 ਚ ਗੇਮ ਬਦਲ ਰਹੀ ਹੈ। ਨਾਲ ਹੀ ਵਾਇਲਡਕਾਰਡ ਦੀ ਐਟਰੀ ਦੇ ਨਾਲ ਨਾਲ ਨਵੇਂ ਲੋਕ ਜੁੜ ਵੀ ਰਹੇ ਹਨ।
Aashiq bane Majnu #AsimRiaz aur #HimanshiKhurana ka yeh cute moment miss mat karna!
Watch this tonight at 10:30 PM.Anytime on @justvoot @vivo_india @beingsalmankhan #BiggBoss13 #BiggBoss #BB13 #SalmanKhan pic.twitter.com/thHetJ6LOW
— ColorsTV (@ColorsTV) December 6, 2019
ਮੈ ਤੇ ਆਸੀਮ ਹਮੇਸ਼ਾ ਦੋਸਤ ਰਹਾਂਗੇ- ਹਿਮਾਸ਼ੀ
ਦੂਜੇ ਪਾਸੇ ਹਿਮਾਸ਼ੀ ਖੁਰਾਨਾ ਨੇ ਆਪਣੇ ਤੇ ਆਸੀਮ ਦੇ ਰਿਸ਼ਤੇ ਤੇ ਉੱਠ ਰਹੇ ਸਵਾਲਾਂ ਨੂੰ ਲੈਕੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਬਾਹਰ ਕਿਵੇਂ ਤੇ ਕਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ। ਉਹ ਤੇ ਆਸੀਮ ਬਹੁਤ ਵਧਿਆ ਦੋਸਤ ਹਨ। ਜਦੋ ਉਹ ਬਿਮਾਰ ਸੀ ਤਾਂ ਆਸੀਮ ਨੇ ਉਹਨਾਂ ਦਾ ਉਹਨਾਂ ਦਾ ਬਹੁਤ ਧਿਆਨ ਰੱਖਿਆ ਸੀ। ਉਹ ਹੀ ਉਹਨਾਂ ਨੂੰ ਸਮਝਦੇ ਸੀ। ਆਸੀਮ ਦੀ ਉਹਨਾਂ ਲਈ ਭਾਵਨਾ ਵੱਖ ਸੀ ਪਰ ਮੈ ਪਹਿਲਾਂ ਤੋਂ ਹੀ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਜਿਸ ਕਾਰਨ ਮੈ ਤੇ ਆਸੀਮ ਹਮੇਸ਼ਾ ਦੇ ਲਈ ਦੋਸਤ ਬਣਕੇ ਰਹਾਂਗੇ।



