ਆਪ ਨੇ ਚੁੱਕਿਆ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ ਦਾ ਮੁੱਦਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਿਆ ਮੰਤਰੀ ਵਿਜੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ, ਸਾਡੇ ਦੇਸ਼ ਵਿੱਚ ਅਧਿਆਪਕ ਦਾ ਰੁਤਬਾ ਸਮਾਜ ਅਤੇ ਸਭਿਆਚਾਰ ਵਿੱਚ ਬਹੁਤ ਸਤਿਕਾਰਯੋਗ ਮੰਨਿਆ ਜਾਂਦਾ ਹੈ।  ਅਧਿਆਪਕ ਦਾ ਇੱਕ ਰਾਸ਼ਟਰ ਨਿਰਮਾਤਾ ਵਜੋਂ ਸਤਿਕਾਰ ਕੀਤਾ ਜਾਂਦਾ ਹੈ,  ਪਰ ਜੇ ਸਿੱਖਿਆ ਮੰਤਰੀ ਹੀ ਅਧਿਆਪਕਾਂ ਨਾਲ ਬਦਸਲੂਕੀ ਕਰਨ ਅਤੇ ਪੁਲਿਸ ਨੂੰ ਡੰਡੇ ਬਰਸਾਉਂਣ ਦੇ ਆਦੇਸ਼ ਦਿੰਦੇ ਹਨ ਤਾਂ ਪੰਜਾਬ ਇਸ ਨੂੰ ਕਿਵੇਂ ਸਹਿਣ ਕਰ ਸਕਦਾ ਹੈ।

ਇਸ ਲਈ, ਮੁੱਖ ਮੰਤਰੀ ਜੀ ਨੂੰ ਤੁਰੰਤ ਸਿੰਗਲਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ, ਇਹ ਬੋਲ ਸੀ ਭਗਵੰਤ ਮਾਨ ਦੇ। ਉਨ੍ਹਾਂ ਦਾ ਕਹਿਣਾ ਹੈ ਕਿ,  ਜੋ ਅਧਿਆਪਕਾਂ ਦਾ ਸਤਿਕਾਰ ਬਹਾਲ ਕਰਨ ਅਤੇ ਜਾਇਜ਼ ਮੰਗਾਂ ਮੰਨਣ ਦੀ ਹਿੰਮਤ ਕਰੇ, ਉਸ ਨੂੰ ਹੀ ਸਿੱਖਿਆ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਉਹ ਖੁਦ ਅਧਿਆਪਕ ਦਾ ਬੇਟਾ ਹੈ ਅਤੇ ਸਰਕਾਰਾਂ ਅਤੇ ਸਮਾਜ ਦੁਆਰਾ ਅਧਿਆਪਕਾਂ ਨੂੰ ਦਿੱਤੇ ਸਤਿਕਾਰ ਦੀ ਮਹੱਤਤਾ ਨੂੰ ਚੰਗਾ ਸਮਝਦੇ ਹਨ।

ਜੇਕਰ ਗੱਲ ਅਧਿਆਪਕ ਦੀ ਕੀਤੀ ਜਾਵੇ ਤਾਂ ਦੁਰਵਿਵਹਾਰ ਅਤੇ ਲਾਠੀਆਂ ਖਾ ਕੇ ਨੌਕਰੀਆਂ ਲੈਣ ਵਾਲੇ ਅਧਿਆਪਕ ਤੋਂ ਰਾਸ਼ਟਰ ਨਿਰਮਾਤਾ ਬਣਾਉਣ ਦੀ ਉਮੀਦ ਬੇਕਾਰ ਹੈ। ਮਾਨ ਨੇ ਕਿਹਾ ਕਿ, ਉਹ ਇਸ ਮੁੱਦੇ ਨੂੰ ਸੰਸਦ ਵਿੱਚ ਚੁੱਕਣਗੇ। ‘ਆਪ’ ਯੂਥ ਵਿੰਗ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਨੇ ਵੀ ਚੇਤਾਵਨੀ ਦਿੰਦਿਆ ਕਿਹਾ ਕਿ, ਜੇਕਰ ਸਿੰਗਲਾ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਸੰਗਰੂਰ ਵਿੱਚ ਕਾਲੇ ਝੰਡੇ ਲੈਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਉੱਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ, ਸੱਤਾ ਦੇ ਨਸ਼ੇ  ਨੇ ਸਿੰਗਲਾ ਦਾ ਦਿਮਾਗ ਖਰਾਬ ਕਰ ਦਿੱਤਾ ਸੀ। ਸਰਕਾਰ ਆਪਣੇ ਕੀਤੇ ਵਾਦੀਆਂ ਨੂੰ ਭੁੱਲ ਲੋਕਾਂ ਦੀ ਆਵਾਜ਼ ਨੂੰ ਡੰਡਿਆਂ ਨਾਲ ਚੁੱਪ ਕਰਾਉਂਣਾ ਚਾਹੁੰਦੀ ਹੈ।  ਬਰਨਾਲਾ ‘ਚ ਸਿੱਖਿਆ ਮੰਤਰੀ ਦਾ ਰਵਈਆ ਅਤੇ ਫਰੀਦਕੋਟ ਵਿੱਚ ਮਹਿਲਾ ਡਾਕਟਰਾਂ ਦੇ ਸਮਰਥਕਾਂ ‘ਤੇ ਪੁਲਿਸ ਦੀ ਕੀਤੀ ਤੱਸਦਦ ਸਹਿਣ ਤੋਂ ਬਾਹਰ ਹੈ। ਪਾਰਟੀ ਦਾ ਵਫ਼ਦ ਸਿੰਗਲਾ ਨੂੰ ਬਰਖਾਸਤ ਕਰਨ ਦੀ ਮੰਗ ਲਈ ਛੇਤੀ ਹੀ ਰਾਜਪਾਲ ਨਾਲ ਮੁਲਾਕਾਤ ਕਰੇਗਾ।

Leave a Reply

Your email address will not be published. Required fields are marked *