ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਫਿਲਮੀਸਤਾਨ ਚ ਮੁੜ ਭਿਆਨਕ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫੈਕਟਰੀ ਚੋਂ 24 ਘੰਟੇ ਤੋਂ ਬਾਅਦ ਵੀ ਧੂੰਆਂ ਨਿਕਲ ਰਿਹਾ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ।
ਕਾਬਿਲੇਗੌਰ ਹੈ ਕਿ ਬੀਤੇ ਦਿਨ 3 ਕਾਰਖਾਨਿਆਂ ’ਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਮੌਕੇ ਤੇ ਹੀ 43 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਹੁਣ ਤੱਕ 29 ਲਾਸ਼ਾਂ ਦੀ ਪਹਿਚਾਣਾ ਹੋ ਚੁੱਕੀ ਹੈ।
ਦਸ ਦਈਏ ਕਿ ਦਿੱਲੀ ਦੇ ਪੰਜ ਹਸਪਤਾਲਾਂ ਚ ਇਹਨਾਂ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਜਖਮੀਆਂ ਚੋਂ 13 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਮੁੜ ਤੋਂ ਧੂੰਆਂ ਨਿਕਲਣ ਤੇ ਨਗਰ ਨਿਗਮ ਵੀ ਚੌਕਸ ਹੋ ਗਈ ਹੈ।






