ਇਸ ਭਗੌੜੇ ਬਲਾਤਕਾਰੀ ਬਾਬਾ ਨੇ ਵਸਾਇਆ ਆਪਣਾ ਵੱਖਰਾ ਦੇਸ਼, ਜਾਣੋਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਲਾਤਕਾਰ ਦੇ ਦੋਸ਼ੀ ਤੇ ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਆਪਣਾ ਇਕ ਵੱਖਰਾ ਦੇਸ਼ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  ਬਲਾਤਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਲਾਤਕਾਰ ਦੇ ਦੋਸ਼ੀ ਤੇ ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਆਪਣਾ ਇਕ ਵੱਖਰਾ ਦੇਸ਼ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  ਬਲਾਤਕਾਰੀ ਬਾਬਾ ਨਿੱਤਿਆਨੰਦ ਨੇ ਅਮਰੀਕੀ ਮਹਾਦੀਪ ਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇਕ ਟਾਪੂ ਤੇ ਆਪਣਾ ਦੇਸ਼ ਬਣਾਇਆ ਹੈ। ਇਸ ਦੇਸ਼ ਦਾ ਨਾਂ ਬਲਾਤਕਾਰੀ ਬਾਬਾ ਨੇ ਕੈਲਾਸਾ ਰੱਖਿਆ ਹੈ। ਜਿਸ ਦੀ ਇਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ।

nithyanandaਇਸ ਵੈਬਸਾਈਟ ਚ ਲਿਖਿਆ ਗਿਆ ਹੈ ਕਿ ਦੇਸ਼ ਦੁਨੀਆ ਤੋਂ ਬੇਦਖਲ ਹਿੰਦੂਆਂ ਨੇ ਕੈਲਾਸਾ ਨੂੰ ਵਸਾਇਆ ਹੈ। ਨਾਲ ਹੀ ਨਿੱਤਿਆਨੰਦ ਨੇ ਆਪਣੇ ਦੇਸ਼ ਨੂੰ ਮਾਨਤਾ ਦੇਣ ਦੇ ਅਪੀਲ ਕੀਤੀ ਹੈ। ਨਾਲ ਹੀ ਕੈਲਾਸਾ ਦੇ ਦੋ ਪਾਸਪੋਰਟ ਹਨ ਜਿਸ ਵਿੱਚੋਂ ਇਕ ਦਾ ਰੰਗ ਸੁਨਹਿਰਾ ਹੈ ਤੇ ਦੂਜੇ ਦਾ ਰੰਗ ਲਾਲ ਹੈ। ਜਦਕਿ ਨਿੱਤਿਆਨੰਦ ਨੇ ਆਪਣੇ ਦੇਸ਼ ਦੇ ਝੰਡੇ ਨੂੰ ਰੰਗ ਨਾਭੀ ਦਿੱਤਾ ਹੈ।

nithyananda

ਕਾਬਿਲੇਗੌਰ ਹੈ ਕਿ ਬਾਬਾ ਨਿੱਤਿਆਨੰਦ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੈ। ਜਿਸ ਤੋਂ ਬਾਅਦ ਗੁਜਰਾਤ ਦੀ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਨਿੱਤਿਆਨੰਦ 21 ਨਵੰਬਰ ਨੂੰ ਭਾਰਤ ਛੱਡ ਕੇ ਫਰਾਰ ਹੋ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਕਾਰਵਾਈ ਦੇ ਚੱਲਦੇ ਨਿੱਤਿਆਨੰਦ ਦੀ ਦੋ ਸਾਧਵੀਆਂ ਨੂੰ ਹਿਰਾਸਤ ’ਚ ਲਿਆ ਸੀ ਕਿ ਜਿਹਨਾਂ ਤੇ ਬੱਚੇ ਨੂੰ ਅਗਵਾ ਕਰਨ ਦਾ ਇਲਜਾਮ ਸੀ।

Leave a Reply

Your email address will not be published. Required fields are marked *