ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜ਼ੀਰਕਪੁਰ ਦੇ ਪੀਰਮੁਛੱਲਾ ਦੀ ਬਾਲੀਵੁੱਡ ਹਾਈਟਸ -2 ਵਿੱਚ ਇਕ ਔਰਤ ਕਿਸ਼ੋਰੀ ਦੀ ਮੌਤ ਦੇ 48 ਘੰਟਿਆਂ ਬਾਅਦ ਵੀ ਪੁਲਿਸ ਇਸ ਮਾਮਲੇ ਦੀ ਗੁੱਥੀ ਸੁਲਝਾਉਣ ‘ਚ ਨਾਕਾਮ ਸਾਬਿਤ ਹੋਈ ਹੈ। ਸ਼ੁੱਕਰਵਾਰ ਨੂੰ, ਪੀੜਤ ਪਰਿਵਾਰ ਅਤੇ ਆਸ-ਪਾਸ ਦੀਆਂ ਔਰਤਾਂ ਨੇ ਇਨਸਾਫ ਲਈ ਜਦੋਂ ਪ੍ਰਸ਼ਾਸਨ ਤੋਂ ਗੁਹਾਰ ਲਾਈ ਤਾਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਔਰਤਾਂ ਨੂੰ ਭਜਾ-ਭਜਾ ਕੇ ਮਾਰਿਆ, ਜੋ ਕਿ ਪ੍ਰਸ਼ਾਸਨ ਦਾ ਅਸਲ ਚਿਹਰਾ ਦਰਸਾਉਂਦਾ ਹੈ।
ਲਾਠੀਚਾਰਜ ਵੀ ਮਹਿਲਾ ਪੁਲਿਸ ਦੀ ਥਾਂ ਪੁਰਸ਼ ਪੁਲਿਸ ਮੁਲਾਜ਼ਮਾਂ ਦੁਆਰਾ ਕੀਤਾ ਗਿਆ। ਪੁਲਿਸ ਉਦੋਂ ਤੱਕ ਡੰਡਿਆਂ ਦੀ ਵਰਖਾ ਕਰਦੀ ਰਹੀ ਜਦੋਂ ਤੱਕ ਕਿ ਔਰਤਾਂ ਕਿਸ਼ੋਰ ਦੀ ਲਾਸ਼ ਨੂੰ ਵਿਚਕਾਰ ਸੜਕ ‘ਤੇ ਛੱਡ ਚਲੀ ਨਹੀਂ ਗਈਆਂ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਵਿਚਕਾਰ ਸੜਕ ‘ਤੇ ਪਈ ਫ੍ਰੀਜ਼ਰ ਵਿਚੋਂ ਕਿਸ਼ੋਰੀ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੀਸੀਆਰ ਵਿਚ ਪਾ ਥਾਣੇ ਲੈ ਗਏ। ਬਾਅਦ ਵਿੱਚ ਸ਼ੁਕਰਵਾਰ ਸ਼ਾਮ 5 ਵਜੇ ਕਿਸ਼ੋਰੀ ਦੇ ਭਰਾ ਦਾ ਬਿਆਨ ਦਰਜ ਕਰ ਸੈਕਟਰ -20 ਪੰਚਕੂਲਾ ਦੇ ਸ਼ਮਸ਼ਾਨਘਾਟ ਵਿੱਚ ਕਿਸ਼ੋਰ ਦਾਹ ਸੰਸਕਾਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਵੀਰਵਾਰ ਦੀ ਸ਼ਾਮ ਕਿਸ਼ੋਰੀ ਦੇ ਪੋਸਟ ਮਾਰਟਮ ਤੋਂ ਬਾਅਦ ਉਸ ਦੀ ਕੁੱਖ ਵਿੱਚ ਪੈਦਾ ਹੋਏ ਸੱਤ ਮਹੀਨੇ ਦੇ ਮਰੇ ਹੋਏ ਬੱਚੇ ਦਾ ਡੀਐਨਏ ਟੈਸਟ ਤੋਂ ਬਾਅਦ, ਪੁਲਿਸ ਨੇ ਜ਼ਬਰਦਸਤੀ ਬੱਚੇ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਦੀ ਲਾਸ਼ ਨੂੰ ਦਫਨਾ ਦਿੱਤਾ। ਸ਼ਨੀਨਾਰ ਸਵੇਰੇ ਕਿਸ਼ੋਰੀ ਦੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਵਿੱਚ ਆ ਕੇ ਪੁਲਿਸ ‘ਤੇ ਬੱਚੇ ਨੂੰ ਜ਼ਬਰਦਸਤੀ ਦਫਨਾਉਣ ਅਤੇ ਬਿਨਾਂ ਕਿਸੇ ਜਾਂਚ ਤੋਂ ਕਿਸ਼ੋਰੀ ਦਾ ਅੰਤਿਮ ਸੰਸਕਾਰ ਕਰਾਉਣ ਦਾ ਦੋਸ਼ ਲਗਾਇਆ ਹੈ।
ਕਿਸ਼ੋਰੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ, ਉਨ੍ਹਾਂ ਦੀ ਧੀ ਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਉਸ ਦਾ ਕਤਲ਼ ਕੀਤਾ ਗਿਆ ਹੈ। ਪੁਲਿਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ। ਇਸ ਲਈ ਪੁਲਿਸ ਨੇ ਡੰਡਿਆਂ ਦੀ ਮਦਦ ਨਾਲ ਮ੍ਰਿਤਕ ਦੇ ਘਰ ਦਬਾਅ ਬਣਾਈ ਰੱਖਿਆ।
ਪੰਜਾਬ ਵਿੱਚ ਹੋਈ ਮੌਤ, ਪੰਚਕੂਲਾ ਵਿੱਚ ਕਰਾਈ ਅੰਤਮ ਰਸਮ
ਕਿਸ਼ੋਰੀ ਦੇ ਪਰਿਵਾਰ ਦਾ ਦੋਸ਼ ਹੈ ਕਿ, ਪੁਲਿਸ ਦੀ ਮਿਲੀ ਭਗਤ ਹੈ। ਪੋਸਟ ਮਾਰਟਮ ਤੋਂ ਬਾਅਦ ਪੁਲਿਸ ਨੇ ਉਸ ਦੀ ਲਾਸ਼ ਨੂੰ ਪਰਿਵਾਰ ਹਵਾਲੇ ਕਰਨ ਦੀ ਬਜਾਏ ਜ਼ਬਰਦਸਤੀ ਉਸ ਦੀ ਅੰਤਮ ਰਸਮ
ਕਰਾਈ। ਪੁਲਿਸ ਦਾ ਡਰਾਮਾ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਸ਼ਾਮ 5 ਵਜੇ ਕਿਸ਼ੋਰੀ ਦੇ ਅੰਤਿਮ ਸੰਸਕਾਰ ਨਾਲ ਸਮਾਪਤ ਹੋਇਆ। ਪੁਲਿਸ ਨੂੰ ਇੰਨੀ ਕਾਹਲੀ ਸੀ ਕਿ ਪੰਜਾਬ ਦੇ ਪੀਰੂਮਛੱਲਾ ਦਾ ਮਾਮਲਾ ਸੀ ਪਰ ਫਿਰ ਵੀ ਪੁਲਿਸ ਨੇ ਕਿਸ਼ੋਰੀ ਦੇ ਦਾਹ ਸੰਸਕਾਰ ਲਈ ਪੰਚਕੂਲਾ, ਹਰਿਆਣਾ ਦੇ ਸੈਕਟਰ-20 ਸਥਿਤ ਸ਼ਮਸ਼ਾਨਘਾਟ ਲੈ ਗਈ।

