ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਹੋਇਆ, ਪਤੀ ਅਤੇ ਪਤਨੀ ਨੇ ਮਿਲ ਕੇ ਚੁੱਕੀ ਸਹੁੰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਵੀਰਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਛੇ ਜੱਜਾਂ ਦੀ ਸਹੁੰ ਚੁੱਕਣ ਨਾਲ ਇੱਕ ਹੋਰ ਨਵਾਂ ਇਤਿਹਾਸ ਜੋੜਿਆ ਗਿਆ। ਪੰਜਾਬ-ਹਰਿਆਣਾ ਹਾਈ ਕੋਰਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਵੀਰਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਛੇ ਜੱਜਾਂ ਦੀ ਸਹੁੰ ਚੁੱਕਣ ਨਾਲ ਇੱਕ ਹੋਰ ਨਵਾਂ ਇਤਿਹਾਸ ਜੋੜਿਆ ਗਿਆ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿੱਚ  ਇਹ ਪਹਿਲਾ ਮੌਕਾ ਸੀ ਅਤੇ ਦੇਸ਼ ਦੇ ਇਤਿਹਾਸ ਵਿੱਚ ਦੂਜਾ ਮੌਕਾ ਸੀ,  ਜਦੋਂ ਪਤੀ-ਪਤਨੀ ਨੇ ਇਕੋ ਦਿਨ ਸਹੁੰ ਚੁੱਕੀ। ਇਸ ਤੋਂ ਪਹਿਲਾਂ ਜਸਟਿਸ ਏ ਕੇ ਪਾਠਕ ਅਤੇ ਜਸਟਿਸ ਇੰਦਰਮੀਤ ਕੌਰ ਨੇ ਇਕੱਠੀਆਂ  ਦਿੱਲੀ ਹਾਈ ਕੋਰਟ ਵਿੱਚ ਆਪਣੇ ਅਹੁਦੇ ਲਈ ਸਹੁੰ ਚੁੱਕੀ ਸੀ।

ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਪਤੀ ਅਤੇ ਪਤਨੀ ਦੋਵਾਂ ਨੂੰ ਸਹੁੰ ਚੁਕਾਈ, ਜਦੋਂ ਕਿ ਵਿਵੇਕ ਪੁਰੀ ਮੁਹਾਲੀ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਨ, ਉਨ੍ਹਾਂ ਦੀ ਪਤਨੀ ਅਰਚਨਾ ਪੁਰੀ ਪੰਜਾਬ ਰਾਜ ਟਰਾਂਸਪੋਰਟ ਅਪੀਲ ਅਥਾਰਟੀ ਦੀ ਪ੍ਰੀਜ਼ਾਈਡਿੰਗ ਅਧਿਕਾਰੀ ਹੈ। ਦੋਵਾਂ ਦੇ ਨਾਮ ਪੰਜਾਬ-ਹਰਿਆਣਾ ਹਾਈ ਕੋਰਟ ਕਾਲਜੀਅਮ ਨੇ ਇਕੱਠੇ ਭੇਜੇ ਸਨ। ਇਸ ਤੋਂ ਬਾਅਦ ਇਹ ਕੇਂਦਰ ਸਰਕਾਰ ਦੀ ਮਨਜ਼ੂਰੀ ਲਈ ਵਿਚਾਰ ਅਧੀਨ ਸੀ। ਕੇਂਦਰ ਨੇ ਇਸ ਨੂੰ ਮਨਜ਼ੂਰੀ ਦਿੰਦੇ ਹੋਏ ਅਤੇ ਪਤੀ-ਪਤਨੀ ਤੋਂ ਇਲਾਵਾ ਚਾਰ ਹੋਰ ਵਕੀਲਾਂ  ਦੇ ਨਾਮ ‘ਤੇ ਮੁਹਰ ਲਗਾਈ ਸੀ।

ਹੋਰ ਵੀ ਕਈ ਹੋਏ ਇਤਫ਼ਾਕ

ਦੱਸ ਦਈਏ ਹਾਈ ਕੋਰਟ ਵਿਖੇ ਸੰਹੁ ਚੁੱਕ ਸਮਾਗਮ ‘ਚ ਇੱਕ ਹੋਰ ਇਤਫ਼ਾਕ ਦੇਖਣ ਨੂੰ ਮਿਲਿਆ, ਜਦੋਂ ਅੰਮ੍ਰਿਤਸਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਅਤੇ ਹਰਿਆਣਾ ਦੇ ਕਾਨੂੰਨ ਅਤੇ ਲੇਜਿਸਲੇਚਰ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਤੇ ਐਲਆਰ ਮੀਨਾਕਸ਼ੀ ਆਈ ਮਹਿਤਾ, ਦੋਵੇਂ ਮੁੱਖ ਇੰਜੀਨੀਅਰ ਪਿਤਾ ਦੇ ਬੱਚੇ ਹਨ। ਅਜਿਹੀ ਸਥਿਤੀ ਵਿੱਚ ਇਹ ਸਹੁੰ ਚੁੱਕ ਸਮਾਗਮ ਕਈ ਤਰੀਕਿਆਂ ਨਾਲ ਵਿਸ਼ੇਸ਼ ਰਿਹਾ।

 

Leave a Reply

Your email address will not be published. Required fields are marked *