ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਖੁੰਖਾਰ ਗੈਂਗਸਟਰ ਜੱਗੂ ਭਗਵਾਪੁਰੀਆ ਮੁੜ ਸੁਰਖੀਆਂ ’ਚ ਆ ਗਿਆ ਹੈ। ਦਸ ਦਈਏ ਕਿ ਨੋਰਥ ਇੰਡੀਆ ਸਰਕਲ ਸਟਾਇਲ ਫੈਡਰੇਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਜੇਲ੍ਹ ਅੰਦਰ ਬੈਠ ਕੇ ਜੱਗੂ ਭਗਵਾਨਪੁਰੀਆ ਕਬੱਡੀ ਖਿਡਾਰੀਆਂ ਨੂੰ ਧਮਕੀ ਦੇ ਰਿਹਾ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਸੁਰੱਖਿਆਂ ਸੁਰਖੀਆਂ ’ਚ ਗਈਆਂ ਹਨ।
ਕੀ ਆਖਿਰ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਕੜੀ ਸੁਰਖੀਆਂ ਤੋਂ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲੇ ਕਿਉਂ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਖੁਲਾਸਾ ਕੀਤਾ ਸੀ ਕਿ ਗੈਂਗਸਟਰ ਮੰਤਰੀਆਂ ਦੇ ਇਸ਼ਾਰੇ ਤੇ ਚੱਲ ਰਹੇ ਹਨ। ਜੇਲ੍ਹਾਂ ਚ ਸੁਰੱਖਿਆਂ ਨਹੀਂ ਹਨ ਜਿਸ ਕਾਰਨ ਖੁੰਖਾਰ ਗੈਂਗਸਟਰ ਬਿਨ੍ਹਾਂ ਕਿਸੇ ਡਰ ਤੋਂ ਆਪਣਾ ਜਨਮਦਿਨ ਮਨਾ ਰਹੇ ਹਨ। ਜਿਸਦੀ ਉਹਨਾਂ ਨੇ ਵੀਡੀਓ ਵੀ ਸਾਂਝੀ ਕੀਤੀ ਸੀ। ਜਿਸ ਚ ਜੱਗੂ ਭਗਵਾਨਪੁਰੀਆਂ ਆਪਣਾ ਜਨਮਦਿਨ ਮਨਾ ਰਿਹਾ ਸੀ।

