ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਮਵਾਰ ਨੂੰ ਬਿੱਗ ਬੌਸ 13 ਦੇ ਐਪੀਸੋਡ ਨੇ ਦਰਸ਼ਕਾ ਨੂੰ ਹੈਰਾਨ ਕਰ ਦਿੱਤਾ ਹੈ। ਸ਼ੋਅ ‘ਚ ਚੱਲ ਰਹੇ ਝਗੜਿਆਂ ਦੇ ਵਿਚਕਾਰ ਅਚਾਣਕ ਪਿਆਰ, ਰੋਮਾਂਸ, ਗੁੱਸੇ ਦਾ ਤੜਕਾ ਉਦੋਂ ਲੱਗਿਆ, ਜਦੋਂ ਸ਼ੋਅ ਵਿੱਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦਾ ਰੋਮਾਂਸ ਵੇਖਣ ਨੂੰ ਮਿਲਿਆ। ਬਿੱਗ ਬੌਸ ਨੇ ਸਿਧਾਰਥ ਅਤੇ ਰਸ਼ਮੀ ਨੂੰ ਇਕ ਰੋਮਾਂਟਿਕ ਵੀਡੀਓ ਸ਼ੂਟ ਕਰਨ ਲਈ ਕਿਹਾ। ਇਸ ਤੋਂ ਬਾਅਦ ਰਸ਼ਮੀ ਅਤੇ ਸਿਧਾਰਥ ਨੇ ਵੀਡੀਓ ਸ਼ੂਟ ਕੀਤੀ।
ਦਰਸ਼ਕਾਂ ਨੂੰ ਸਿਧਾਰਥ ਅਤੇ ਸ਼ਹਿਨਾਜ਼ ਦਾ ਨਜ਼ਰ ਆ ਰਿਹਾ ਪਿਆਰ
ਸਿਧਾਰਥ ਅਤੇ ਰਸ਼ਮੀ ਦੇ ਰੋਮਾਂਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਪਰ ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਸਿਧਾਰਥ ਅਤੇ ਸ਼ਹਿਨਾਜ਼ ਦੀ ਪਿਆਰਭਰੀ ਗਲਾਂ ਤੋਂ, ਦਰਸ਼ਕਾਂ ਨੇ ਉਨ੍ਹਾਂ ਨੂੰ ਮੰਗ ਕੀਤੀ ਹੈ ਕਿ, ਛੇਤੀ ਹੀ ਇਨ੍ਹਾਂ ਦੋਵਾਂ ਨੂੰ ਡੇਟ ‘ਤੇ ਜਾਣਾ ਚਾਹੀਦਾ ਹੈ। ਦਰਸ਼ਕਾਂ ਨੇ ਬਿਗ ਬੌਸ ਨੂੰ ਕੀਤੀ ਹੈ ਕਿ, ਸਿਧਾਰਥ ਅਤੇ ਸ਼ਹਿਨਾਜ਼ ਦੀ ਰੋਮਾਂਟਿਕ ਕੈਮਿਸਟਰੀ ਦਿਖਾਈ ਜਾਵੇ।
#WeWantSidNaaz 💕 https://t.co/yv6bBpY97S
— SIDNAAZ FOREVER OFFICIAL ♥️ (@FarhaxSidNaaz) November 26, 2019
ਕਈ ਦਰਸ਼ਕਾ ਨੇ ਆਪਣੇ ਟਵੀਟਰ ਹੈਂਡਲ ‘ਤੇ #SidNaazdate ਵੀ ਕ੍ਰਿਅਟ ਕੀਤਾ ਹੈ । ਦਰਸ਼ਕ ਚਾਹੁੰਦੇ ਹਨ ਕਿ, ਬਿਗ ਬੌਸ ਦੇ ਘਰ ਵਿੱਚ ਸਿਧਾਰਥ ਅਤੇ ਸ਼ਹਿਨਾਜ਼ ਦੀ ਲਵ ਡੇਟ ਅਰੇਂਜ ਕੀਤੀ ਜਾਵੇ, ਕਿਉਂਕਿ ਦੋਵੇਂ ਇਕੱਠੇ ਸੋਹਣੇ ਲੱਗਦੇ ਹਨ।
She put his hand on her hand.. bec it was hurting and held it tight….. #WeWantSidNaaz pic.twitter.com/mXwwCvrl1a
— Razia (@SidKiDuniyaa) November 25, 2019
ਦਰਸ਼ਕ ਸਿਧਾਰਥ ਦੀ ਰਸ਼ਮੀ ਅਤੇ ਸ਼ਹਿਨਾਜ਼ ਨਾਲ ਕੈਮਿਸਟਰੀ ਦੀ ਤੁਲਨਾ ਕਰ ਰਹੇ ਹਨ। ਦਰਸ਼ਕ ਸ਼ਹਿਨਾਜ਼ ਦੇ ਨਾਲ ਸਿਧਾਰਥ ਦੀ ਕੈਮਿਸਟਰੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਇਕ ਯੂਜਰ ਨੇ ਲਿਖਿਆ- ਮੈਨੂੰ ਸਿਧਾਰਥ ਅਤੇ ਸ਼ਹਿਨਾਜ਼ ਦੀ ਕੈਮਿਸਟਰੀ ਪਸੰਦ ਹੈ। #SidNaaz ਪ੍ਰਸ਼ੰਸਕਾਂ ਨੇ ਬਿਗ ਬੌਸ ਨੂੰ ਬੇਨਤੀ ਕੀਤੀ ਹੈ ਕਿ ਉਹ ਦੋਵਾਂ ਨੂੰ ਇਕ ਪਿਆਰਭਰੀ ਡੇਟ ‘ਤੇ ਭੇਜਣ। ਇਸ ਤਰ੍ਹਾਂ ਦੀਆਂ ਹੋਰ ਕਈ ਟਿੱਪਣੀਆਂ ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਹਨ।
https://twitter.com/nanda_shagun/status/1198997192410685441
ਦੱਸ ਦੇਈਏ ਕਿ ਸ਼ੋਅ ‘ਚ ਸਿਧਾਰਥ ਅਤੇ ਸ਼ਹਿਨਾਜ਼ ਦੀ ਬਾਂਡਿੰਗ ਚੰਗੀ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਵਿਚਾਲੇ ਲੜਾਈ ਵੀ ਚੱਲ ਰਹੀ ਸੀ, ਪਰ ਦੁਬਾਰਾ ਉਹ ਇਕੱਠੇ ਨਜ਼ਰ ਆਏ ਹਨ। ਹੁਣ ਦੋਵੇਂ ਇਕ ਦੂਜੇ ਲਈ ਸਟੈਂਡ ਵੀ ਲੈਂਦੇ ਹਨ। ਉਹ ਹਰ ਸਥਿਤੀ ਵਿਚ ਇਕ ਦੂਜੇ ਲਈ ਖੜੇ ਰਹਿੰਦੇ ਹਨ।

