ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਦੇ ਦਰਸ਼ਕਾ ਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਹੀ ਮਜ਼ੇਦਾਰ ਟਵੀਸਟ ਦੇਖਣ ਨੂੰ ਮਿਲ ਰਹੇ ਹਨ। ਜਿਸ ਕਾਰਨ ਸ਼ੋਅ ਦੀ ਟੀਆਰਪੀ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੌਸ 13 ਦੇ ਘਰ ਚ ਆਏ ਹੋਏ ਸਾਰੇ ਕੰਟੈਸਟੰਟ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਹਰਮਨਪਿਆਰੇ ਬਣੇ ਹੋਏ ਹਨ। ਇਹਨਾਂ ’ਚ ਹੀ ਸ਼ਾਮਲ ਹਨ ਹਿੰਦੂਸਤਾਨੀ ਭਾਉ ਉਰਫ ਵਿਕਾਕ ਫਾਠਕ। ਜੋ ਬਿੱਗ ਬੌਸ 13 ਦੇ ਘਰ ’ਚ ਬਤੌਰ ਵਾਈਲਡ ਕਾਰਡ ਕੰਟੈਸਟੰਟ ਦੇ ਰੂਪ ’ਚ ਦਾਖਿਲ ਹੋਏ ਹਨ।
ਕਾਫੀ ਹੀ ਘੱਟ ਸਮੇਂ ਚ ਇਹਨਾਂ ਨੇ ਬਿੱਗ ਬੌਸ ਦੇ ਫੈਨਸ ਦੇ ਦਿਲਾਂ ’ਚ ਆਪਣੇ ਲ਼ਈ ਇਕ ਵੱਖਰੀ ਥਾਂ ਬਣਾ ਲਈ ਹੈ। ਪਰ ਇਹਨਾਂ ਦੀ ਨਿਜੀ ਜਿੰਦਗੀ ’ਚ ਬਵਾਲ ਮਚਦਾ ਹੋਇਆ ਦਿਖ ਰਿਹਾ ਹੈ। ਦਸ ਦਈਏ ਕਿ ਹਿੰਦੂਸਤਾਨੀ ਭਾਉ ਦੀ ਪਤਨੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਹਾਸਿਲ ਜਾਣਕਾਰੀ ਮੁਤਾਬਿਕ ਅਸ਼ਵਨੀ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਤੀ ਦੇ ਖਿਲਾਫ ਗਲਤ ਬਿਆਨਾਂ ਨੂੰ ਲੈਕੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
ਉਹਨਾਂ ਦਾ ਕਹਿਣਾ ਹੈ ਕਿ ਬਹੁਤੇ ਲੋਕ ਉਹਨਾਂ ਦੇ ਪਤੀ ਯਾਨੀ ਹਿੰਦੂਸਤਾਨੀ ਭਾਉ ਦੇ ਭਰਾ ਭੈਣ ਜਾਂ ਫਿਰ ਆਂਟੀ ਬੋਲ ਕੇ ਇੰਟਰਵਿਉ ਦੇ ਰਹੇ ਹਨ। ਜੋ ਕੀ ਆਮ ਲੋਕਾਂ ਦੇ ਲਈ ਸਹੀ ਨਹੀਂ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਉ ਦੇ ਭਰਾ ਭੈਣ ਬੋਲ ਕੇ ਜੋ ਵੀ ਇੰਟਰਵਿਉ ਦੇ ਰਹੇ ਹਨ ਉਹ ਫਰਜ਼ੀ ਹਨ ਜਦਕਿ ਉਹਨਾਂ ਦੇ ਪਰਿਵਾਰ ’ਚ ਮਾਂ, ਬੇਟਾ, ਸੱਸ, ਪਿਤਾ ਅਤੇ ਉਹਨਾਂ ਦਾ ਭਤੀਜਾ ਹੈ। ਇਹਨਾਂ ਤੋਂ ਇਲਾਵਾ ਜੇਕਰ ਕੋਈ ਦੂਜਾ ਸ਼ਖਸ ਭਾਉ ਦਾ ਨਾਂ ਲੈਕੇ ਫਾਇਦਾ ਚੁੱਕਦਾ ਹੈ ਤਾਂ ਉਹਨਾਂ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

