ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਅਟਾਰੀ ਬਾਰਡਰ ’ਤੇ ਮਿਲੀ 9 ਕਰੋੜ ਰੁਪਏ ਦੀ ਹੈਰੋਇਨ ’ਤੇ ਸਿਆਸਤ ਭੱਖ ਗਈ ਹੈ। ਦਸ ਦਈਏ ਕਿ ਇਸ ਮਾਮਲੇ ਤੇ ਕਾਂਗਰਸੀ ਅਤੇ ਅਕਾਲੀ ਦਲ ਆਹਮੋ ਸਾਹਮਣੇ ਹੋ ਗਏ ਹਨ। ਕਾਬਿਲੇਗੌਰ ਹੈ ਕਿ ਅਟਾਰੀ ਬਾਰਡਰ ਤੋਂ ਹੈਰੋਇਨ ਨੂੰ ਬਰਾਮਦ ਕੀਤਾ ਗਿਆ ਸੀ ਤੇ ਨਾਲ ਹੀ ਪੁਲਿਸ ਨੇ ਇਕ ਕਾਂਗਰਸੀ ਲੀਡਰ ਸਣੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਸੀ।
ਗ੍ਰਿਫਤਾਰ ਕੀਤੇ ਗਏ ਕਾਂਗਰਸੀ ਲੀਡਰ ਦੀ MLA ਤਰਸੇਮ ਡੀਸੀ ਨਾਲ ਤਸਵੀਰ ਵੀ ਸਾਹਮਣੇ ਆਈ ਸੀ। ਜਦਕਿ ਇਸ ਮਾਮਲੇ ਤੇ ਰਾਜਕੁਮਰਾ ਵੇਰਕਾ ਨੇ ਕਿਹਾ ਕਿ ਮੁਲਜ਼ਮ ਨਾਲ ਸਾਡਾ ਕੋਈ ਵੀ ਸੰਬੰਧ ਨਹੀਂ ਹੈ। ਫਿਲਹਾਲ ਇਸ ਮਾਮਲੇ ਤੇ ਪੁਲਿਸ ਨੇ ਤਿੰਨ ਮੋਬਾਇਲ ਵੀ ਬਰਾਮਦ ਕੀਤੇ ਸੀ। ਖੈਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

