ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਖਾਂ ਲਈ ਦਸਤਾਰ ਉਹਨਾਂ ਦੇ ਲਈ ਕਿਸੇ ਤਾਜ ਤੋਂ ਘੱਟ ਨਹੀਂ ਹੈ। ਉੱਥੇ ਹੀ ਦਸਤਾਰ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਇਕ ਵਿਲੱਖਣ ਪਹਿਲਕਦਮੀ ਕੀਤੀ ਹੈ। ਦਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਸਤਾਰ ਬੈਂਕ ਸਥਾਪਤ ਕੀਤਾ ਹੈ। ਇਸ ਦਸਤਾਰ ਬੈਂਕ ਦੀ ਖਾਸਿਅਤ ਇਹ ਹੈ ਕਿ ਇੱਥੇ ਬੱਚੇ ਦਸਤਾਰ ਬੰਨ੍ਹਣਾ ਸਿੱਖਣਗੇ।
ਨਾਲ ਹੀ ਉਹਨਾਂ ਨੇ ਦਸਤਾਰ ਨਾਲ ਜੁੜੀ ਧਾਰਮਿਕ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਇਸ ਦਸਤਾਰ ਬੈਂਕ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੰਗਲਾ ਸਾਹਿਬ ਵਿਖੇ ਦਸਤਾਰ ਬੈਂਕ ਸਥਾਪਤ ਕੀਤਾ ਗਿਆ ਹੈ। ਇਸ ਬੈਂਕ ’ਚ ਨੌਜਵਾਨਾਂ ਤੇ ਬੱਚਿਆਂ ਨੂੰ ਉਹਨਾਂ ਦੀ ਆਕਾਰ ਦੀ ਦਸਤਾਰ ਬਹੁਤ ਹੀ ਮਾਮੂਲੀ ਕੀਮਤ ਯਾਨੀ ਪੰਜਾਹ ਰੁਪਏ ’ਚ ਦਿੱਤੀ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਬੈਂਕ ਰਾਹੀ ਲੋੜਵੰਦਾਂ ਨੂੰ ਦਸਤਾਰ 50 ਰੁਪਏ ਦੀ ਕੀਮਤ ਦੇ ਨਾਲ ਦਸਤਾਰ ਦਿੱਤੀ ਜਾ ਰਹੀ ਹੈ।

