ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਨੀਵਾਰ ਨੂੰ ‘ਸਵੱਛਤਾ ਅਭਿਆਨ’ ਦੇ ਹਿੱਸੇ ਵਜੋਂ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਇੱਕ ‘ਮੈਗਾ ਵਾਲ ਪੇਂਟਿੰਗ’ ਗਤੀਵਿਧੀਆਂ ਦਾ ਆਯੋਜਨ ਕਰਵਾਇਆ, ਜਿਸ ਵਿੱਚ ਕਈ ਕਲਾਕਾਰਾਂ ਅਤੇ ਵਿਦਿਆਰਥੀਆਂ ਨੇ ਚੇਨਈ ਏਅਰਪੋਰਟ ਦੀ ਕੰਧ ‘ਤੇ ਪੇਂਟ ਕੀਤਾ ਅਤੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।
ਐਤਵਾਰ ਨੂੰ, ਏਅਰਪੋਰਟ ਦੇ ਡਾਇਰੈਕਟਰ ਸ਼੍ਰੀ ਕੁਮਾਰ ਨੇ ਕਿਹਾ ਕਿ, ਵਾਤਾਵਰਣ ਨੂੰ ਸੁਰੱਖਿਅਤ ਰਖੱਣ ਅਤੇ ‘ਸਵੱਛਤਾ ਅਭਿਆਨ’ ਵਜੋਂ ਅਸੀਂ ਚੇਨਈ ਦੇ ਹਵਾਈ ਅੱਡੇ ‘ਤੇ ਮੈਗਾ ਵਾਲ ਪੇਂਟਿੰਗ ਕਰਵਾ ਰਹੇ ਹਾਂ। ਇਸ ਮਹੀਨੇ, ਸਿਵਲ ਏਵੀਏਸ਼ਨ ਸਵੱਛਤਾ ਮਹੀਨੇ ਦੀ ਯੋਜਨਾ ਬਣਾ ਰਹੀ ਹੈ ਅਤੇ ਇਸਦੇ ਲਈ ਕਈ ਹੋਰ ਪ੍ਰੋਗਰਾਮ ਵੀ ਯੋਜਨਾਬੱਧ ਕੀਤੇ ਗਏ ਹਨ। ਏਅਰਪੋਰਟ ਅਥਾਰਟੀ ਨੇ ਇਸ ਪ੍ਰੋਗਰਾਮ ਦੀ ਯੋਜਨਾ ਤਾਮਿਲਨਾਡੂ ਸੈਰ-ਸਪਾਟਾ ਮੰਤਰੀ ਅਤੇ ਭਾਰਤ ਦੇ ਸੈਰ-ਸਪਾਟਾ ਮੰਤਰੀ ਦੇ ਸਹਿਯੋਗ ਨਾਲ ਬਣਾਈ ਹੈ।
“ਤਾਮਿਲਨਾਡੂ ‘ਚ ਇਹ ਪ੍ਰੋਗਰਾਮ ਕਰਵਾਏ ਜਾਣ ਦਾ ਕਾਰਨ ਇਹ ਹੈ ਕਿ, ਕਿਉਂਕਿ ਇੱਥੇ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਇਸ ਲਈ ਬਹੁਤ ਸਾਰੇ ਵਿਦੇਸ਼ੀ ਇੱਥੇ ਆਉਂਦੇ ਹਨ। ਡਾਇਰੈਕਟਰ ਸ਼੍ਰੀ ਕੁਮਾਰ ਨੇ ਕਿਹਾ ਕਿ, ਅਸੀਂ ਸੰਦੇਸ਼ ਦੇ ਰਹੇ ਹਾਂ ਕਿ, ਨਾ ਸਿਰਫ ਹਵਾਈ ਅੱਡੇ ਦਾ ਅੰਦਰੂਨੀ ਖੇਤਰ, ਬਲਕਿ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ ਵੀ ਸਵੱਛ ਬਣਾਈ ਰੱਖਿਆ ਜਾਵੇ।
“ ਕਈ ਸਕੂਲ ਅਤੇ ਕਾਲਜ ਇਸ ਸਮਾਰੋਹ ਵਿੱਚ ਹਿੱਸਾ ਲੈ ਰਹੇ ਹਨ ਅਤੇ ਲਗਭਗ 600 ਵਿਦਿਆਰਥੀ ਇੱਥੇ ਆਪਣਾ ਕਲਾ ਦਾ ਮੁਜਾਹਰਾ ਕਰਨ ਲਈ ਆਏ ਹਨ। 40 ਤੋਂ 50 40 ਤੋਂ 50 ਚਿੱਤਰਕਾਰ ਅਤੇ ਕਲਾਕਾਰ ਵੀ ਇਸ ਮੌਕੇ ਪਹੁੰਚੇ ਹਨ। ਏਅਰਪੋਰਟ ਦੇ ਡਾਇਰੈਕਟਰ ਸ਼੍ਰੀ ਕੁਮਾਰ ਨੇ ਕਿਹਾ ਕਿ ਇਸ ਉਪਰਾਲੇ ਲਈ ਸਾਨੂੰ ਰਾਜ ਸਰਕਾਰ ਤੋਂ ਕਾਫ਼ੀ ਉਤਸ਼ਾਹ ਮਿਲ ਰਿਹਾ ਹੈ।



