ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ’ਚ ਪਿੰਡਵਾਸੀਆਂ ਤੇ ਪੁਲਿਸ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟੋਲ ਪਲਾਜ਼ਾ ਨੂੰ ਲੈਕੇ ਵਿਵਾਦ ਚਲ ਰਿਹਾ ਸੀ। ਜਿਸ ਤੇ ਪਿੰਡਵਾਸੀਆਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਕੀਮਤ ਤੇ ਪਲਾਜ਼ਾ ਨੂੰ ਲੱਗਣ ਨਹੀਂ ਦੇਣਗੇ।
ਨਾਲ ਹੀ ਪਿੰਡਵਾਸੀਆਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਟੋਲ ਪਲਾਜ਼ਾ ਲੱਗ ਗਿਆ ਤਾਂ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤਾਂ ਤੇ ਇਸ ਦਾ ਕਾਫੀ ਬੋਝ ਪਵੇਗਾ। ਜਿਸ ਕਾਰਨ ਪਿੰਡਵਾਸੀ ਇਸਦਾ ਵਿਰੋਧ ਕਰ ਰਹੇ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਰੋਧ ਨੂੰ ਰੋਕਣ ਦੇ ਲਈ ਪਿੰਡਵਾਸੀਆਂ ਤੇ ਲਾਠੀਚਾਰਜ ਕਰ ਦਿੱਤੀ। ਨਾਲ ਹੀ ਪੁਲਿਸ ਅਤੇ ਪਿੰਡਵਾਸੀਆਂ ਦੇ ਵਿਚਾਲੇ ਝੜਪ ਵੀ ਹੋਈ।


