15 ਸਾਲ ਬਾਅਦ ਗੁਰਮੀਤ ਦਾ ਸਪਨਾ ਹੋਇਆ ਪੂਰਾ, ਦੇਖ ਸਕੇਗਾ ਬਾਹਰ ਦੀ ਦੁਨੀਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਜ਼ਿਲ੍ਹਾ ਰੂਪਨਗਰ ਦੇ ਪਿੰਡ ਸਿੰਘ ਭਗਵੰਤ ਪੁਰ ਦੇ ਨਿਵਾਸੀ  ਗੁਰਮੀਤ ਸਿੰਘ ਦਾ ਦਰਦ ਬਿਆਨ ਕਰਦੀ ਸਟੋਰੀ ਦੇ ਬਾਅਦ ਇੱਕ ਦਾਨੀ ਸੱਜਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਜ਼ਿਲ੍ਹਾ ਰੂਪਨਗਰ ਦੇ ਪਿੰਡ ਸਿੰਘ ਭਗਵੰਤ ਪੁਰ ਦੇ ਨਿਵਾਸੀ  ਗੁਰਮੀਤ ਸਿੰਘ ਦਾ ਦਰਦ ਬਿਆਨ ਕਰਦੀ ਸਟੋਰੀ ਦੇ ਬਾਅਦ ਇੱਕ ਦਾਨੀ ਸੱਜਣ ਉਨ੍ਹਾਂ ਘਰ ਫਰਿਸ਼ਤਾ ਬਣ ਪਹੁੰਚੇ, ਜਿਨ੍ਹਾਂ ਨੇ ਗੁਰਮੀਤ ਸਿੰਘ ਨੂੰ ਬੈਟਰੀ ਨਾਲ ਚੱਲਣ ਵਾਲੀ ਵਹੀਲ ਚੇਅਰ ਦਿੱਤੀ।  15 ਸਾਲਾਂ ਤੋਂ ਮੰਜੇ ‘ਤੇ ਪਏ ਗੁਰਮੀਤ ਸਿੰਘ ਅਤੇ ਉਨ੍ਹਾਂ ਦੀ 80 ਸਾਲਾ ਬੁੱਢੀ ਮਾਂ ਕਾਫੀ ਖੁਸ਼ ਨਜ਼ਰ ਆਏ।

ਗੁਰਮੀਤ ਨੂੰ ਇਲੈਕਟ੍ਰੋਨਿਕ ਵਹੀਲ ਚੇਅਰ ਦੇਣ ਵਾਲੇ ਦਾਨੀ ਸੱਜਣ ਗੁਰਸ਼ਰਨਜੀਤ ਸਿੰਘ, ਜੋ ਕਿ ਚੰਡੀਗੜ ਦੇ ਇੱਕ ਸਰਕਾਰੀ ਦਫਤਰ ਵਿੱਚ ਮੁਲਾਜਮ ਹਨ। ਉਨ੍ਹਾਂ ਨੇ ਦੱਸਿਆ ਕਿ, ਗੁਰਮੀਤ ਸਿੰਘ ਦੀ ਦਰਦ ਭਰੀ ਕਹਾਣੀ ਚੈਨਲ ‘ਤੇ ਦੇਖੇ ਜਾਣ ਤੋਂ ਬਾਅਦ ਉਨ੍ਹਾਂ  ਗੁਰਮੀਤ ਸਿੰਘ ਦੀ ਮੱਦਦ ਕਰਨ ਦਾ ਮਨ ਬਣਾਇਆ ਸੀ।

ਵਹੀਲ ਚੇਅਰ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਅਤੇ ਉਸ ਦੀ ਮਾਤਾ ਨੇ, ਗੁਰਸ਼ਰਨਜੀਤ ਸਿੰਘ ਦਾ ਧੰਨਵਾਦ ਕੀਤਾ ਅਤੇ ਬਾਕੀ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਹੁਣ ਉਨ੍ਹਾਂ ਨੂੰ ਵਹੀਲ ਚੇਅਰ ਮਿਲ ਚੁੱਕੀ ਹੈ।  ਇਸ ਕਰਕੇ ਹੋਰ ਕੋਈ ਉਨ੍ਹਾਂ ਦੇ ਲਈ ਵਹੀਲ ਚੇਅਰ ਨਾ ਲਿਆਵੇ, ਜੇ ਹੋ ਸਕੇ ਤਾਂ ਉਸ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਉਹ ਆਪਣੀਆਂ ਦਵਾਈਆਂ ਅਤੇ ਇਲਾਜ ਦੇ ਖਰਚੇ ਦੇ ਨਾਲ ਘਰ ਦਾ ਗੁਜਾਰਾ ਵੀ ਚਲਾ ਸਕਣ।

 

 

 

 

Leave a Reply

Your email address will not be published. Required fields are marked *