ਮਹਿੰਦਰਾ ਸਕਾਰਪੀਓ ਦੇ ਨਵੇਂ ਟੈਸਟਿੰਗ ਮਾਡਲ ਨੂੰ ਵਿੱਚ ਸੜਕ ‘ਤੇ ਲੱਗੀ ਅੱਗ, ਵੀਡੀਓ ਹੋਇਆ ਵਾਇਰਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮਸ਼ਹੂਰ ਕਾਰ ਵਿਕਰੇਤਾ ਮਹਿੰਦਰਾ ਆਟੋ ਮੋਬਾਈਲ ਕੰਪਨੀ ਨੇ ਸਕਾਰਪੀਓ ਦਾ 2020 ਦਾ ਨਵਾਂ ਮਾਡਲ ਬਣਾਇਆ ਹੈ ਪਰ ਦੁਖ ਦੀ ਗੱਲ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮਸ਼ਹੂਰ ਕਾਰ ਵਿਕਰੇਤਾ ਮਹਿੰਦਰਾ ਆਟੋ ਮੋਬਾਈਲ ਕੰਪਨੀ ਨੇ ਸਕਾਰਪੀਓ ਦਾ 2020 ਦਾ ਨਵਾਂ ਮਾਡਲ ਬਣਾਇਆ ਹੈ ਪਰ ਦੁਖ ਦੀ ਗੱਲ ਇਹ ਹੈ ਕਿ, ਜਿਵੇਂ ਹੀ ਇਸ ਦੀ ਟੈਸਟਿੰਗ ਲਈ ਇਸ ਨੂੰ ਸੜਕ ‘ਤੇ ਲਿਜਾਂਦਾ ਗਿਆ, ਗੱਡੀ ਨੂੰ ਅੱਗ ਲੱਗ ਗਈ। ਦੱਸ ਦਈਏ ਮਹਿੰਦਰਾ ਕੰਪਨੀ ਪਿਛਲੇ ਕਈ ਸਮੇਂ ਤੋਂ ਬਾਜ਼ਾਰ ‘ਚ ਸੈਕਿੰਡ ਜਨਰੇਸ਼ਨ ਦੀ ਸਕਾਰਪੀਓ ਲਿਆਉਂਣ ਦੀ ਤਿਆਰੀ ‘ਚ ਸੀ ਅਤੇ ਇਸ ਦੀ ਜਾਂਚ ‘ਚ  ਲੱਗੀ ਹੋਈ ਸੀ।

Photo Credit: Car Dekho

 

2020 Mahindra Scorpio Test  ਦੇ ਦੌਰਾਨ ਇਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਤੋਂ  ਇਸਦੇ ਅੰਦਰਲੇ ਅਤੇ ਬਾਹਰਲੇ ਢਾਂਚੇ ਬਾਰੇ ਪਤਾ ਚਲ ਰਿਹਾ ਹੈ ਪਰ ਹਾਲ ਹੀ ‘ਚ ਸਾਹਮਣੇ ਆਈ ਇਸਦੇ ਟੈਸਟਿੰਗ ਮਾਡਲ ਨੂੰ ਅੱਗ ਲੱਗਣ ਦੀ ਘਟਨਾ ਸੁਣ ਕੇ ਹਰੇਕ ਕੋਈ ਹੈਰਾਨ ਹੋ ਰਿਹਾ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ, ਮੌਜੂਦਾ ਸਕਾਰਪੀਓ ਗੱਡੀ ਦੇ ਪੁਰਾਣੇ ਮਾਡਲ ਨੂੰ ਖਰੀਦਣ ਲਈ ਤੁਹਾਨੂੰ ਬਾਜ਼ਾਰ ‘ਚ  ਇਸਦੀ ਕੀਮਤ 10 ਲੱਖ ਤੋਂ 16.44 ਲੱਖ ਰੁਪਏ ਦੇ ਵਿਚਾਲੇ ਚੁਕਾਣੀ ਪੈ  ਸਕਦੀ ਹੈ।

Created by Car Dekho

 

ਉੱਥੇ ਹੀ ਸਕਾਰਪੀਓ ਗੱਡੀ ਦੇ ਨਵੇਂ ਮਾਡਲ ਨੂੰ ਖਰੀਦਣ ਲਈ ਇਸ ਤੋਂ ਵੱਧ ਕੀਮਤ ਚੁਕਾਣੀ ਪੈ  ਸਕਦੀ ਹੈ।  ਗੱਡੀ ਦੀ ਅੰਦਰਲੀ ਤਸਵੀਰਾਂ ਨੇ ਖੁਲਾਸਾ ਕੀਤਾ ਹੈ ਕਿ, ਇਸ ਦੇ ਮੌਜੂਦਾ ਮਾਡਲ 7 ਇੰਚ ਤੋਂ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਪ੍ਰਣਾਲੀ ਪ੍ਰਾਪਤ ਕਰਨ ਦੀ ਸ਼ਕਤੀ ਹੈ।

 

Leave a Reply

Your email address will not be published. Required fields are marked *