ਪੇਸ਼ਾਵਰ ਵਿੱਚ ਬਾਬਾ ਗੁਰੂ ਨਾਨਕ ਸਕੂਲ ਆਫ ਸਾਇੰਸ ਦੀ ਸ਼ੁਰੂਆਤ, ਸੋਮਵਾਰ ਤੋਂ ਹੋਣਗੀਆਂ ਕਲਾਸਾਂ ਸ਼ੁਰੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਾਕਿਸਤਾਨ ਸਰਕਾਰ ਨੇ ਖੈਬਰ-ਪਖਤੂਨਵਾ ‘ਚ ਵਸੇ ਸਿੱਖਾਂ ਲਈ ਦੇਸ਼ ਦਾ ਪਹਿਲਾ ‘ਬਾਬਾ ਗੁਰੂ ਨਾਨਕ ਸਕੂਲ ਆਫ਼ ਸਾਇੰਸ’ ਖੋਲ੍ਹਿਆ ਹੈ।ਇਸ ਸਕੂਲ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਾਕਿਸਤਾਨ ਸਰਕਾਰ ਨੇ ਖੈਬਰ-ਪਖਤੂਨਵਾ ‘ਚ ਵਸੇ ਸਿੱਖਾਂ ਲਈ ਦੇਸ਼ ਦਾ ਪਹਿਲਾ ‘ਬਾਬਾ ਗੁਰੂ ਨਾਨਕ ਸਕੂਲ ਆਫ਼ ਸਾਇੰਸ’ ਖੋਲ੍ਹਿਆ ਹੈ।ਇਸ ਸਕੂਲ ‘ਚ ਤਕਨੀਕ, ਇੰਜਨੀਅਰਿੰਗ, ਕਲਾ ਅਤੇ ਗਣਿਤ ਨਾਲ ਸੰਬੰਧਿਤ ਵਿਸ਼ੇ ਪੜ੍ਹਾਏ ਜਾਣਗੇ। ਪਾਕਿਸਤਾਨ ਦੇ ਪੇਸ਼ਾਵਰ ਵਿੱਚ ਖੋਲ੍ਹੇ ਇਸ ਸਕੂਲ ‘ਚ ਸੋਮਵਾਰ 18 ਨਵੰਬਰ ਤੋਂ ਕਲਾਸਾਂ ਸ਼ੁਰੂ ਹੋਣਗੀਆਂ।

ਖਾਸ ਗੱਲ ਇਹ ਹੈ ਕਿ, ਦੇਸ਼ ਦੀ ਵੰਡ ਤੋਂ 72 ਸਾਲਾਂ ਬਾਅਦ ਪਾਕਿਸਤਾਨ ਸਰਕਾਰ ਨੇ ਉੱਥੇ ਵਸੇ ਘੱਟ ਗਿਣਤੀ ਭਾਈਚਾਰੇ ਦੀਆਂ ਨਵੀਂ ਪੀੜ੍ਹੀਆਂ ਨੂੰ ਵਿਗਿਆਨ, ਟੈਕਨਾਲੋਜੀ ਦੀ ਸਿੱਖਿਆ ਦੇਣ ਦੀ ਪਹਿਲ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਕੂਲ ‘ਚ ਸਿੱਖਾਂ ਦੀ ਨੌਜਵਾਨ ਪੀੜ੍ਹੀ ਉਪਰੋਕਤ ਵਿਸ਼ਿਆਂ ‘ਤੇ ਸਿੱਖਿਆ ਪ੍ਰਾਪਤ ਕਰ ਸਕੇਗੀ ।

ਸਕੂਲ ਦਾ ਉਦਘਾਟਨੀ ਸਮਾਰੋਹ ਸ਼ੁਕਰਵਾਰ 15 ਨਵੰਬਰ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਖੈਬਰ-ਪਖਤੂਨਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਕਾਮਰਾਨ ਬੰਗਸ਼ ਨੇ ਰਿਬਨ ਕੱਟ ਸਕੂਲ ਦਾ ਉਦਘਾਟਨ ਕੀਤਾ। ਇਸ ਖੁਸ਼ੀ ਦੇ ਮੌਕੇ ‘ਤੇ ਪੇਸ਼ਾਵਰ ਦਾ ਸਿੱਖ ਅਤੇ ਹਿੰਦੂ ਸਮੂਹ  ਦੇ ਕਈ ਅਧਿਕਾਰੀਆਂ ਦੇ ਨਾਲ ਉੱਥੇ ਦੀ ਜਨਤਾ ਵੀ ਮੌਜੂਦ ਰਹੀ।

ਕਾਮਰਾਨ ਬੰਗਸ਼ ਨੇ ਆਪਣੇ ਸੰਬੋਧਵ ‘ਚ ਕਿਹਾ ਕਿ, ਸਕੂਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਪਾਕਿਸਤਾਨ ਸਰਕਾਰ ਘੱਟ ਗਿਣਤੀ ਲੋਕਾਂ ਲਈ ਵੀ ਵਧੀਆ ਮੌਕੇ ਦੇਣ ਅਤੇ ਗਰੀਬੀ ਨੂੰ ਘਟਾਉਂਣ ਵਿੱਚ ਸਹਾਇਤਾ ਵੀ ਕਰੇਗੀ। ਸੂਚਨਾ ਅਤੇ ਤਕਨੀਕੀ ਸਿਖਲਾਈ ਹੁਣ ਸਿਰਫ਼ ਪੇਸ਼ਾਵਰ ਤੱਕ ਹੀ ਨਹੀਂ ਸੀਮਿਤ ਹੋਵੇਗੀ, ਬਲਕਿ ਛੇਤੀ ਹੀ ਇਸ ਨੂੰ ਸੂਬੇ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ  ਵੀ ਸਟੀਮ ਸਕੂਲਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ।

ਪਾਕਿਸਤਾਨ ਸਰਕਾਰ ਘੱਟ ਗਿਣਤੀ ਲੋਕਾਂ ਨੂੰ ਇਕਸਾਰ ਸਿੱਖਿਆ ਸਿੱਖਿਆ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ।  ਉਨ੍ਹਾਂ ਕਿਹਾ ਕਿ, ਇਹ ਸਿੱਖ ਸਮਾਜ ਦੇ ਲੋਕਾਂ ਨੂੰ ਵਿਗਿਆਨ, ਟੈਕਨਾਲੋਜੀ, ਕਲਾਵਾਂ ਅਤੇ ਗਣਿਤ ਵਰਗੇ ਮਹੱਤਵਪੂਰਨ ਵਿਸ਼ਿਆਂ ਦੀ ਸਿੱਖਿਆ ਪ੍ਰਦਾਨ ਕਰੇਗਾ।

ਵਿਦਿਅਕ ਖੇਤਰ ਵਿੱਚ, ਜਿੱਥੇ ਵੀ ਗੁੰਜਾਇਸ਼ ਹੈ, ਘੱਟ ਗਿਣਤੀ ਲੋਕਾਂ ਨੂੰ ਉੱਤਮ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।  ਪਾਕਿਸਤਾਨ ਸਰਕਾਰ ਬਾਬਾ ਗੁਰੂ ਨਾਨਕ ਸਕੂਲ ਦੇ ਨਮੂਨੇ ‘ਤੇ ਵਧੇਰੇ ਅਧਿਆਪਨ ਸਥਾਨਾਂ ਦਾ ਨਿਰਮਾਣ ਕਰਨ ਲਈ ਵੀ ਕੰਮ ਕਰੇਗੀ। ਕਾਮਰਾਨ ਨੇ ਪਿਸ਼ਾਵਰ ਦੇ ਇਕ ਸਿੱਖ ਇਲਾਕੇ ਜੋਗਨ ਸ਼ਾਹ ਵਿਚ ਇਕ ਮਿਡਲ ਸਕੂਲ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ।

 

 

 

 

 

Leave a Reply

Your email address will not be published. Required fields are marked *