ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਾਤਾਵਰਣ ਨੂੰ ਬਚਾਉਣ ਲਈ ਹੁਣ ਮਾਪਿਆਂ ਨੂੰ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਯੰਤਰਾਂ ਤੋਂ ਬਚਾਉਣ ਲਈ, ਭਾਰਤੀ ਵਿਗਿਆਨ ਅਤੇ ਖੋਜ ਵਿਗਿਆਨ ਸੰਸਥਾ ਨੇ ਇੱਕ ਨਵੀਂ ਕਾਢ ਕੱਢੀ ਹੈ। ਜੀ ਹਾਂਜੀ, ਵਿਗਿਆਨੀ ਡਾ. ਸਮਰਾਟ ਘੋਸ਼ ਨੇ ਇਕ ਪਹਿਲ ਕੀਤੀ ਹੈ। ਉਨ੍ਹਾਂ ਇੱਕ ਔਨਲਾਈਨ ਮਾਸਟਰ ਨੋਟਬੁੱਕ ਬਣਾਉਣ ਦਾ ਆਇਡਿਆ ਦਿੱਤਾ ਹੈ। ਜੋ ਡਾਇਰੀ ਅਤੇ ਕਾਗਜ਼ਾਂ ਦੀ ਸਹੀ ਵਰਤੋਂ ਵੱਲ ਅਗਵਾਈ ਕਰੇਗੀ।
ਇਸ ਤੋਂ ਜਿੱਥੇ ਸਾਲ ਵਿੱਚ ਰੱਦੀ ਹੋਣ ਵਾਲੀ ਕਾਪੀ ਦੀ ਸਹੀ ਵਰਤੋਂ ਹੋਵੇਗੀ, ਉਸੇ ਨਾਲ ਹੀ ਇਹ ਬੱਚਿਆਂ ਦੀ ਚੰਗੀ ਦੋਸਤ ਵੀ ਬਣ ਜਾਣਗੀਆਂ। ਇਸ ਤੋਂ ਇਲਾਵਾ ਮਾਸਟਰ ਨੋਟਬੁੱਕ ਨੂੰ ਆਸਾਨੀ ਨਾਲ ਚੁੱਕਿਆ ਜਾ ਸਕਦਾ ਹੈ। ਡਾ. ਸਮਰਾਟ ਘੋਸ਼ ਨੇ ਕਿਹਾ ਕਿ ਇੱਹ ਇੱਕ ਚੇਤਾਵਨੀ ਹੈ ਕਿ, ਹਰਿਆਲੀ ਖਤਮ ਹੋ ਰਹੀ ਹੈ, ਹੁਣ ਰੁੱਖਾਂ ਨੂੰ ਬਚਾਉਣਾ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਧਰਤੀ ਉੱਤੇ ਜਿਉਣਾ ਮੁਸ਼ਕਿਲ ਹੋ ਜਾਵੇਗਾ।
ਇਹ ਵੇਖਿਆ ਗਿਆ ਹੈ ਕਿ ਦੇਸ਼ ਵਿੱਚ ਹਰੇਕ ਸਾਲ ਕਰੋੜਾਂ ਕਾਗਜ਼ ਇਸਤੇਮਾਲ ਹੁੰਦੇ ਹਨ। ਇਸ ਵਿਚ ਬਹੁਤ ਸਾਰਾ ਕਾਗਜ਼ ਬੇਕਾਰ ਵੀ ਹੋ ਜਾਂਦਾ ਹੈ। ਇੱਕ ਘਰ ਵਿੱਚ, ਆਮ ਤੌਰ ਉੱਤੇ ਹਰ ਸਾਲ ਲਗਭਗ ਪੰਜ ਤੋਂ ਸੱਤ ਕਿੱਲੋ ਰੱਦੀ ਨਿਕਲਦੀ ਹੈ ਪਰ ਇਹ ਮਾਸਟਰ ਨੋਟਬੁੱਕ ਆਉਂਣ ਨਾਲ ਇਸ ਵਿੱਚ ਕਮੀ ਆਵੇਗੀ। ਅਜਿਹੀ ਸਥਿਤੀ ਵਿੱਚ, ਖੋਜ ਅਤੇ ਲੋਕਾਂ ਨਾਲ ਗੱਲਬਾਤ ਦੇ ਅਧਾਰ ‘ਤੇ ਮਾਸਟਰ ਨੋਟਬੁੱਕ ਦਾ ਵਿਚਾਰ ਕੀਤਾ ਗਿਆ ਹੈ।
ਇਸ ਨੋਟਬੁੱਕ ਨੂੰ ਬਣਾਉਣ ਦੀ ਤਕਨੀਕ ਕਾਫ਼ੀ ਅਸਾਨ ਹੈ। ਤੁਸੀਂ ਡਾਇਰੀ ਜਾਂ ਨੋਟਬੁੱਕ ਜੋ ਵੀ ਵਰਤਦੇ ਹੋ, ਸਾਲ ਦੇ ਅੰਤ ਵਿੱਚ, ਰੱਦੀ ਵਿੱਚ ਵੇਚਣ ਤੋਂ ਪਹਿਲਾਂ ਖਾਲੀ ਕਾਗਜ਼ਾਤ ਨੂੰ ਕੱਢ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ, ਮੁੜ ਉਸ ਨੂੰ ਜਿਹੜੇ ਵੀ ਸਾਇਜ ਵਿੱਚ ਤੁਸੀ ਚਾਹੁੰਦੇ ਹੋ, ਉਸ ਸਾਇਜ ਵਿੱਚ ਹੀ ਆਪਣੇ ਨੋਟਸ ਸਟਾਇਲ ਕਰ ਸਕਦੇ ਹੋ। ਉੱਥੇ ਹਾ ਜਿਹੜੀ ਮਾਸਟਰ ਨੋਟਬੁੱਕ ਹੈ, ਉਸ ਵਿੱਚ ਦੁਬਾਰਾ ਟੈਗ ਫਿੱਟ ਕਰ ਦਿੱਤਾ ਜਾਂਦਾ ਹੈ। ਉਸੇ ਸਮੇਂ, ਇਸਦੇ ਬਾਹਰੀ ਪਾਸੇ ਨੂੰ ਆਕਰਸ਼ਕ ਟੇਪ ਦੀ ਵਰਤੋਂ ਨਾਲ ਸਜਾਇਆ ਜਾ ਸਕਦਾ ਹੈ। ਦੋ ਮਿੰਟ ਦੀ
ਸਿਖਲਾਈ ਤੋਂ ਲੱਖਾਂ ਰੁੱਖ ਦਾ ਬਚਾਅ
ਡਾ. ਸਮਰਾਟ ਘੋਸ਼ ਨੇ ਦੱਸਿਆ ਕਿ, ਇਹ ਸੋਚ ਬੇਹੱਦ ਚੰਗੀ ਸਾਬਿਤ ਹੋਵੇਗੀ। ਉਨ੍ਹਾਂ ਇਸ ਸੰਬੰਧ‘ਚ ਸਰਕਾਰ ਨੂੰ ਲਿਖਿਆ ਹੈ ਕਿ, ਸਕੂਲਾਂ ‘ਚ ਇਸ ਦੀ ਟ੍ਰੇਨਿੰਗ ਦਿੱਤੀ ਜਾਵੇ। ਸਿਰਫ ਦੋ ਮਿੰਟ ਦੀ ਸਿਖਲਾਈ ਤੋਂ ਅਸੀਂ ਹਰ ਸਾਲ ਲੱਖਾਂ ਰੁੱਖਾਂ ਦਾ ਬਚਾਅ ਕਰ ਸਕਦੇ ਹਾਂ।
ਬੱਚਿਆਂ ਲਈ ਸਾਬਿਤ ਹੋਵੇਗਾ ਲਾਭਦਾਇਕ
ਡਾ. ਸਮਰਾਟ ਘੋਸ਼ ਮੁਤਾਬਿਕ ਸਭ ਤੋਂ ਵੱਧ ਕਾਗਜ਼ ਦੀ ਦੁਰਵਰਤੋਂ ਬੱਚੇ ਕਰਦੇ ਹਨ। ਉਨ੍ਹਾਂ ਦੀ ਹਰ ਸਮੇਂ ਨਵੀਂ ਡਾਇਰੀ ਜਾਂ ਨੋਟਬੁੱਕ ਦੀ ਮੰਗ ਰਹਿੰਦੀ ਹੈ। ਉੱਥੇ ਹੀ ਜਦੋਂ ਫਾਲਤੂ ਬਚੇ ਹੋਏ ਕਾਗਜਾਂ ਤੋਂ ਮਾਪੇ ਨਵੀਂ ਨੋਟ ਬੁਕ ਬੱਚਿਆਂ ਨੂੰ ਬਣਾ ਕੇ ਦੇਣਗੇ ਤਾਂ ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ ‘ਚ ਮਜਬੂਤੀ ਵੀ ਆਵੇਗੀ ਤੇ ਬੱਚੇ ਵੀ ਮੋਬਾਈਲ ਫੋਨ ਤੋਂ ਦੂਰ ਰਹਿ ਕੇ ਕੁਝ ਨਵਾਂ ਸਿੱਖਣਗੇ।

