ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਵਿਦੇਸ਼ ਚ ਰਹਿ ਰਹੀ ਨਾਨਕ ਨਾਮ ਲੇਵਾ ਸੰਗਤ ਬਾਬਾ ਨਾਨਕ ਦੇ ਰੰਗ ’ਚ ਰੰਗੀ ਦਿਖੀ ਹੋਈ। ਪਰ ਇਸ ਦੌਰਾਨ ਸਿਆਸਤ ਵੀ ਆਪਣੇ ਜੋਰ ਤੇ ਹੋ ਰਹੀ ਸੀ।
ਦਸ ਦਈਏ ਕਿ ਪ੍ਰਕਾਸ਼ ਦਿਹਾੜੇ ਮੌਕੇ ਦੋ ਸਟੇਜਾਂ ਲੱਗੀਆਂ ਸੀ ਇਕ ਸੀ ਪੰਜਾਬ ਸਰਕਾਰ ਦੀ ਸਮਾਗਮਾਂ ਦੀ ਸਟੇਜ ਤੇ ਦੂਜੀ SGPC ਦੀ ਸਟੇਜ ਲੱਗੀ। ਜਿਸ ਕਾਰਨ ਸਮਾਗਮ ਦੌਰਾਨ ਸਿਆਸਤ ਜਾਰੀ ਰਹੀ।
ਪੰਜਾਬ ਸਰਕਾਰ ਤੇ SGPC ਦੋਵੇਂ ਹੀ ਇਕ ਦੂਜੇ ਦੀਆਂ ਸਟੇਜਾਂ ਤੇ ਨਹੀਂ ਗਏ। ਦੂਜੇ ਪਾਸੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਇਮਰਾਨ ਖਾਨ ਦਾ ਕਰਤਾਰਪੁਰ ਲਾਂਘਾ ਖੋਲਣ ਦੇ ਧੰਨਵਾਦ ਕੀਤਾ। ਨਾਲ ਹੀ ਉਹਨਾਂ ਨੇ ਹੋਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ।



