ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਾਂ ਵਿਦੇਸ਼ਾਂ ’ਚ 550ਵਾਂ ਪ੍ਰਕਾਸ਼ ਦਿਹਾੜੇ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਪ੍ਰਕਾਸ਼ ਦਿਹਾੜਾ ਕਾਫੀ ਖਾਸ ਵੀ ਹੈ ਦਸ ਦਈਏ ਕਿ ਇਸ ਵਾਰ ਨਾਨਕ ਨਾਮ ਲੇਵਾ ਸੰਗਤਾਂ ਨੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੁਰਬੀਨ ਰਾਹੀ ਨਹੀਂ ਸਗੋਂ ਕਰਤਾਰਪੁਰ ਸਾਹਿਬ ਜਾ ਕੇ ਸੰਗਤਾਂ ਨੇ ਦਰਸ਼ਨ ਕੀਤੇ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘੇ ਖੁੱਲਣ ਤੇ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਖੁਸ਼ੀ ਹੈ।
ਕਰਤਾਰਪੁਰ ਲਾਂਘੇ ਖੁੱਲਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਨਵਾਂ ਮੁੱਦਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਤੋਂ ਸੰਗਤਾਂ ਪਾਕਿਸਤਾਨ ਜਾਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਉਵੇਂ ਹੀ ਪਾਕਿਸਤਾਨ ਚ ਰਹਿ ਰਹੀ ਸੰਗਤਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਵੀ ਭਾਰਤ ਆਕੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰ ਸਕਣ।
ਕਾਬਿਲੇਗੌਰ ਹੈ ਕਿ ਪਾਕਿਸਤਾਨ ਨੇ ਬੇਸ਼ਕ ਕਰਤਾਰਪੁਰ ਲਾਂਘਾ ਖੋਲ਼ਿਆ ਹੈ ਕਿ ਪਰ ਇਹ ਲਾਂਘਾ ਸਿਰਫ ਭਾਰਤ ਦੇ ਲੋਕਾਂ ਦੇ ਲਈ ਖੋਲਿਆ ਹੈ ਪਰ ਪਾਕਿਸਤਾਨ ਨੇ ਪਾਕਿਸਤਾਨੀ ਸੰਗਤਾਂ ਦੇ ਲਈ ਇਹ ਲਾਂਘਾ ਨਹੀਂ ਖੋਲਿਆ ਹੈ। ਜਿਸ ਕਾਰਨ ਇਹ ਮੁੱਦਾ ਖੜ੍ਹਾ ਹੋਇਆ ਹੈ। ਜਿਸ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਾਕਿਸਤਾਨ ਪਾਕਿਸਤਾਨ ਚ ਰਹੀ ਸੰਗਤਾਂ ਨੂੰ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਇਜਾਜ਼ਤ ਦੇਵੇਗੀ ਜਾਂ ਨਹੀਂ।


