ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ 13 ਦੇ ਦਰਸ਼ਕਾਂ ਨੂੰ ਬੇਹਦ ਮਨੋਰੰਜਕ ਲੱਗ ਰਿਹਾ ਹੈ। ਬਿੱਗ ਬੌਸ ਦੇ ਇਤਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣਾ ਹੈ, ਜਦੋਂ ਸ਼ੋ ‘ਚ ‘ਪੰਜਾਬ ਦੀ ਕਟਰੀਨਾ’ ਅਤੇ ‘ਪੰਜਾਬ ਦੀ ਐਸ਼ਵਰਿਆ’ ਇਕੱਠਿਆਂ ਵੇਖੀ ਜਾ ਰਹੀਆਂ ਹਨ। ਹਾਂਜੀ, ਗੱਲ ਕੀਤੀ ਜਾ ਰਹੀ ਹੈ ਪੰਜਾਬੀ ਗਾਇਕਾ ਅਤੇ ਅਦਾਕਾਰ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਦੀ। ਦਰਅਸਲ, ਸ਼ਹਿਨਾਜ਼ ਗਿੱਲ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਮੰਨਦੀ ਹੈ, ਜਦਕਿ ਹਿਮਾਂਸ਼ੀ ਖੁਰਾਣਾ ਦੀ ਖੂਬਸੂਰਤੀ ਅਤੇ ਅੱਖਾਂ ਕਾਰਨ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਦਾ ਟੈਗ ਦਿੱਤਾ ਹੋਇਆ ਹੈ।
ਬਿੱਗ ਬੌਸ ਦੇ ਘਰ ‘ਚ ਦਾਖਿਲ ਹੋਣ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਪ੍ਰੀਮੀਅਰ ਐਪੀਸੋਡ ਵਿੱਚ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨੀ ਕੈਫ ਦਾ ਟੈਗ ਦਿੱਤਾ ਸੀ। ਸ਼ਹਿਨਾਜ਼ ਦੀ ਇਸ ਗੱਲ ‘ਤੇ ਸਲਮਾਨ ਵੀ ਖੁਸ਼ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਸਲਮਾਨ ਸ਼ੋ ‘ਚ ਹਮੇਸ਼ਾ ਸ਼ਹਿਨਾਜ਼ ਗਿੱਲ ਨੂੰ ਸਪੋਰਟ ਕਰਦੇ ਦਿਸੇ ਹਨ।
ਸਲਮਾਨ ਖਾਨ ਸ਼ਹਿਨਾਜ਼ ਨੂੰ ਪਸੰਦ ਕਰਨ ਦੇ ਕਾਰਨ ਸੋਸ਼ਲ ਮੀਡੀਆ ‘ਤੇ ਕਈ ਵਾਰ ਟ੍ਰੋਲ ਹੋ ਚੁੱਕੇ ਹਨ। ਕੁਝ ਲੋਕਾਂ ਨੇ ਸਲਮਾਨ ਨੂੰ ਪੱਖਪਾਤੀ ਹੋਸਟ ਵੀ ਦੱਸਿਆ ਹੈ, ਉਥੇ ਹੀ ਕੁਝ ਦਾ ਕਹਿਣਾ ਹੈ ਕਿ, ਸਲਮਾਨ ਖਾਨ ਉਸ ਨੂੰ ਸ਼ਾਹਨਾਜ਼ ਦੇ ਕੈਟਰੀਨਾ ਦੇ ਨਾਮ ਕਾਰਨ ਬਹੁਤ ਪਿਆਰ ਕਰਦੇ ਸਨ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਕੈਟਰੀਨਾ ਸਲਮਾਨ ਦੇ ਬਹੁਤ ਨੇੜੇ ਹੈ। ਉਹ ਬੇਹਦ ਕਰੀਬੀ ਦੋਸਤ ਹਨ ਅਤੇ ਉਹ ਉਨ੍ਹਾਂ ਨੂੰ ਬਹੁਤ ਮੰਨਦੇ ਹਨ।
ਸਲਮਾਨ ‘ਤੇ ਸ਼ਹਿਨਾਜ਼ ਨੂੰ ਫੇਵਰ ਕਰਨ ਦੇ ਦੋਸ਼
ਸ਼ੋ ਦੀ ਸਾਬਕਾ ਮੁਕਾਬਲੇਬਾਜ਼ ਕੋਇਨਾ ਮਿੱਤਰ ਨੇ ਵੀ ਸਲਮਾਨ ਖ਼ਾਨ ‘ਤੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਸ਼ਹਿਨਾਜ਼ ਦਾ ਪੱਖ ਲੈਣ ਦਾ ਦੋਸ਼ ਲਾਇਆ ਸੀ। ਕੋਇਨਾ ਨੇ ਕਿਹਾ ਸੀ ਕਿ, ਸਲਮਾਨ ਸ਼ਹਿਨਾਜ਼ ਬਾਰੇ ਸਭ ਕੁਝ ਸਹੀ ਮਹਿਸੂਸ ਕਰਦੇ ਹਨ, ਚਾਹੇ ਉਹ ਕਿੰਨੀ ਵੀ ਗਲਤ ਕਿਉਂ ਨਾ ਹੋਵੇ।
https://www.instagram.com/p/B4plSibBgE2/
ਪਹਿਲੀ ਦਫਾ ਸ਼ਹਿਨਾਜ ਖਿਲਾਫ਼ ਬੋਲੇ ਸਲਮਾਨ
ਸਲਮਾਨ ਖਾਨ ਪਹਿਲੀ ਵਾਰ 10 ਨਵੰਬਰ ਨੂੰ ਟੈਲੀਕਾਸਟ ਕੀਤੇ ਗਏ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਸ਼ਹਿਨਾਜ਼ ਗਿੱਲ ਦੇ ਖਿਲਾਫ ਬੋਲਦੇ ਨਜ਼ਰ ਆਏ ਹਨ। ਐਪੀਸੋਡ ਦੇ ਦੌਰਾਨ, ਸਲਮਾਨ ਨੇ ਹਿਮਾਂਸ਼ੀ ਅਤੇ ਸ਼ਹਿਨਾਜ਼ ਦੇ ਆਪਸੀ ਟਕਰਾਅ ‘ਤੇ ਕਿਹਾ ਅਤੇ ਸ਼ਹਿਨਾਜ਼ ਨੂੰ ਕਿਹਾ ਕਿ ਤੁਸੀਂ ਹਿਮਾਂਸ਼ੀ ਦੀ ਮਾਂ ਬਾਰੇ ਬਿਨਾਂ ਸੋਚੇ-ਸਮਝੇ ਗਲਤ ਕਿਉਂ ਬੋਲਿਆ ਹੈ। ਇਸ ‘ਤੇ ਸ਼ਹਿਨਾਜ਼ ਦਾ ਜਵਾਬ ਸੀ ਕਿ ਤੁਹਾਨੂੰ ਪੂਰੀ ਗੱਲ ਦਾ ਨਹੀਂ ਪਤਾ, ਉਦੋਂ ਸਲਮਾਨ ਕਹਿੰਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ ਅਤੇ ਉਨ੍ਹਾਂ ਸ਼ਹਿਨਾਜ਼ ਦੀ ਵੀਡੀਓ ਵੀ ਵੇਖੀ ਹੈ, ਜਿਸ ਵਿਚ ਸ਼ਹਿਨਾਜ਼ ਨੇ ਹਿਮਾਂਸ਼ੀ ਦੀ ਮਾਂ ਦੇ ਕਿਰਦਾਰ ਅਤੇ ਉਸ ਦੇ ਗਾਣੇ ਨੂੰ ਗੰਦਾ ਦੱਸਿਆ ਹੈ।
ਸਲਮਾਨ ਦਾ ਕਹਿਣਾ ਹੈ ਕਿ ਇਹ ਵਿਰੋਧ ਸਿਰਫ ਇਕ ਪਾਸੜ ਹੈ। ਸਲਮਾਨ ਦੀ ਇਹ ਗੱਲ ਸੁਣ ਕੇ ਸ਼ਹਿਨਾਜ਼ ਰੋਣ ਲੱਗ ਪਈ। ਸ਼ਹਿਨਾਜ਼ ਗੁੱਸੇ ਨਾਲ ਬੋਲਦੀ ਹੈ ਕਿ ਉਸਨੇ ਪਹਿਲਾਂ ਮੇਰੇ ਪਿਤਾ ਬਾਰੇ ਗੱਲ ਕੀਤੀ ਸੀ, ਫਿਰ ਮੈਂ ਉਸਦੀ ਮਾਂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਸਲਮਾਨ ਨੇ ਕਿਹਾ ਕਿ ਤੁਸੀਂ ਦੋਵੇਂ ਆਪਣੇ ਨਾਲ ਦੋ ਲੋਕਾਂ ਨੂੰ ਬਿਠਾ ਕੇ ਆਪਣੇ ਦੋਵਾਂ ਦੇ ਵਿਚਾਲੇ ਦੀ ਗਲਤਫਹਿਮੀ ਨੂੰ ਦੂਰ ਕਰੋ।
ਕਿ ਹੈ ਸ਼ਹਿਨਾਜ਼-ਹਿਮਾਂਸ਼ੀ ਦਾ ਝਗੜਾ
ਹਿਮਾਂਸ਼ੀ ਖੁਰਾਣਾ ਨੇ ਸ਼ੋ ‘ਚ ਐਂਟਰੀ ਕਰਨ ਤੋਂ ਪਹਿਲਾਂ ਸਲਮਾਨ ਖਾਨ ਨੂੰ ਦੱਸਿਆ ਸੀ ਕਿ, ਉਹ ਸ਼ਹਿਨਾਜ਼ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੀ। ਉਨ੍ਹਾਂ ਵਿੱਚ ਇਕ ਪ੍ਰੋਫੈਸ਼ਨਲ ਕੰਪੀਟੀਸ਼ਨ ਹੈ। ਬਾਲਾ ਫਿਲਮ ਦੇ ਪ੍ਰੋਮੋਸ਼ਨ ਲਈ ਪਹੁੰਚੀ ਭੂਮੀ ਪੇਡਨੇਕਰ ਨੇ ਹਿਮਾਂਸ਼ੀ ਖੁਰਾਣਾ ਤੋਂ ਸ਼ਹਿਨਾਜ਼ ਗਿੱਲ ਨਾਲ ਲੜਾਈ ਬਾਰੇ ਵੀ ਪੁੱਛਿਆ, ਜਿਸ ‘ਤੇ ਹਿਮਾਂਸ਼ੀ ਨੇ ਕਿਹਾ ਕਿ- “ਮੇਰਾ ਸ਼ਹਿਨਾਜ਼ ਤੋਂ ਝਗੜਾ ਹੋਇਆ ਸੀ। ਸ਼ਹਿਨਾਜ਼ ਦਾ ਮੇਰੇ ਨਾਲ ਇਕ ਬੁਰਾ ਐਕਸਪੀਰੀਐਂਸ ਰਿਹਾ ਹੈ। ਹਿਮਾੰਸ਼ੀ ਨੇ ਕਿਹਾ ਕਿ ਮੇਰਾ ਇਕ ਗੀਤ I Like It ਰਿਲੀਜ਼ ਹੋਇਆ ਸੀ, ਜੋ ਸ਼ਹਿਨਾਜ਼ ਨੂੰ ਸ਼ਾਇਦ ਪਸੰਦ ਨਹੀਂ ਆਇਆ ਸੀ। ਉਸ ਤੇ ਇਨ੍ਹਾਂ ਕਮੇਂਟ ਕੀਤਾ ਸੀ, ਜਿਸ ਤੇ ਮੈਨੂੰ ਕੁਝ ਫਰਕ ਨਹੀਂ ਪੈਂਦਾ ਹੈ।
https://www.instagram.com/p/B4tpz1VA14Z/

