ਨਵਜੋਤ ਸਿੱਧੂ ਨੇ ਇਮਰਾਨ ਖਾਨ ਦੀ ਕੀਤੀ ਤਾਰੀਫ, ਬੀਜੇਪੀ ਨੂੰ ਲੱਗੀਆਂ ਮਿਰਚਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਬਿਆਨਬਾਜ਼ੀ ਕੀਤੀ। ਜਿਸ ਕਾਰਨ ਨਵਜੋਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਬਿਆਨਬਾਜ਼ੀ ਕੀਤੀ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਬੀਜੇਪੀ ਨੂੰ ਚੰਗੀ ਨਹੀਂ ਲੱਗੀ। ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਚ ਸਭ ਤੋਂ ਪਹਿਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਹੱਦ ਤਾਰੀਫ ਕੀਤੀ। ਜਿਸ ਕਾਰਨ ਬੀਜੇਪੀ ਕਾਫੀ ਭੜਕ ਗਈ ਹੈ। ਬੀਜੇਪੀ ਦਾ ਕਹਿਣਾ ਹੈ ਕਿ ਰਾਮ ਜਨਮ ਭੂਮੀ ਹੋਵੇ ਜਾਂ ਫਿਰ ਕਰਤਾਰਪੁਰ ਲਾਂਘਾ ਇਹਨਾਂ ਤੇ ਕਾਂਗਰਸ ਦਾ ਰਵੱਈਆ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਹੈ।

Sidhu

ਨਵਜੋਤ ਸਿੱਧੂ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਸਿੱਧੂ ਪਾਕਿਸਤਾਨ ਮੁੱਖ ਮਹਿਮਾਨ ਵੱਜੋ ਗਏ ਪਰ ਉਹ ਪਹਿਲੇ ਜਥੇ ਦੇ ਨਾਲ ਨਹੀਂ ਗਏ। ਨਾਲ ਹੀ ਬੀਜੇਪੀ ਬੁਲਾਰੇ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਜਾ ਕੇ ਉਹ ਖੁਦ ਨੂੰ ਸਮੂਹ ਸਿੱਖ ਸੰਗਤ ਦਾ ਨੁਮਾਇੰਦਾ ਦੱਸਦੇ ਹਨ ਤੇ ਇਮਰਾਨ ਖਾਨ ਦੀ ਲਾਂਘਾ ਖੋਲਣ ਤੇ ਖੂਬ ਤਾਰੀਫ ਵੀ ਕਰਦੇ ਹਨ।

BJP

ਆਪਣੇ ਗੱਲ ਜਾਰੀ ਰੱਖਦੇ ਹੋਏ ਬੀਜੇਪੀ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਸਿੰਕਦਰ ਦੱਸਿਆ ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਸਿੱਧੂ ਦਾ ਕਹਿਣ ਦਾ ਮਤਲਬ ਹੈ ਕਿ ਉਹ ਮਾਰ ਰਹੇ ਹਾਂ ਤੇ ਪਾਕਿਸਤਾਨ ਉਹਨਾਂ ਨੂੰ ਬਚਾ ਰਿਹਾ ਹੈ। ਜਿਸ ਤੋਂ ਬਾਅਦ ਕਾਂਗਰਸ ਦੀ ਮਨੋਸਥਿਤੀ ਸਾਫ ਪਤਾ ਚੱਲ ਰਹੀ ਹੈ। ਜਿਸ ਤੇ ਬੀਜੇਪੀ ਨੇ ਸੋਨਿਆ ਗਾਂਧੀ ਨੂੰ ਮੁਆਫੀ ਮੰਗਣ ਦੀ ਕਿਹਾ ਹੈ।

Leave a Reply

Your email address will not be published. Required fields are marked *