ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ‘ਚ ਰੌਣਕਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ। ਕਈ ਸਾਲਾਂ ਤੋਂ ਦਰਸ਼ਨ ਦੇ ਦੀਦਾਰ ਲਈ ਤਰਸਦੇ ਸ਼ਰਧਾਲੂਆਂ ਦੀ ਅਰਦਾਸ ਕਈ ਮੁਦਤਾਂ ਬਾਅਦ ਕਬੂਲ ਹੋਈ ਹੈ, ਜਿਸਦੀ ਖੁਸ਼ੀ ਦਰਸ਼ਨਕਰਨ ਆਈ ਸੰਗਤਾਂ ਦੇ ਚੇਹਰਿਆਂ ‘ਤੇ ਸਾਫ ਝਲਕ ਰਹੀ ਹੈ।
ਦੱਸ ਦਈਏ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਸ਼ਨੀਵਾਰ 9 ਨਵੰਬਰ ਨੂੰ ਖੋਲਿਆ ਹੈ, ਜਿਸ ਤੋਂ ਬਾਅਦ ਹੁਣ ਸ਼ਾਧਾਲੂੰ ਦਾ ਜਥਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਾ ਦੀਦਾਰ ਕਰਨ ਲਈ ਪਹੁੰਚ ਰਿਹਾ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ, ਦਰਬਾਰ ਸਾਹਿਬ ਬਹੁਤ ਹੀ ਸੋਹਣਾ ਸਜਾਇਆ ਹੋਇਆ ਹੈ।
ਕਰਤਾਰਪੁਰ ਸਾਹਿਬ ਦਰਸ਼ਨ ਲਈ ਗਏ ਸ਼ਰਧਾਲੂ ਜਿੰਨੇ ਖੁਸ਼ ਨਜ਼ਰ ਆ ਰਹੇ ਹਨ, ਉਨੇ ਹੀ ਖੁਸ਼ ਪਾਕਿਸਤਾਨ ਦੀ ਜਨਤਾ ਵੀ ਲੱਗ ਰਹੀ ਹੈ, ਜਿਨ੍ਹਾਂ ਨੇ ਸਿੱਖ ਸ਼ਰਧਾਲੂਆਂ ਦੀ ਆਸਥਾ ਦਾ ਮਾਨ ਕੀਤਾ ਹੈ। ਹਾਲਾਂਕਿ ਸ਼ਰਧਾਲਲੂਆਂ ਨੂੰ ਕੀਤੇ ਵਾਅਦੇ ਮੁਤਾਬਿਕ ਬਿਨਾ ਪਾਸ ਪੋਰਟ ਤੋਂ ਕਰਤਾਰਪੁਰ ਲਾਂਘਾ ਪਾਰ ਕਰਨ ਦੀ ਆਗਿਆ ਨਹੀਂ ਦਿਤੀ ਗਈ ਹੈ। ਨਾਲ ਹੀ ਕਿਸੇ ਵੀ ਸ਼ਰਧਾਲੂ ਨੂੰ ਮੋਬਾਈਲ ਫੋਨ ਜਾਂ ਕੈਮਰਾ ਅੰਦਰ ਲਿਜਾਣ ਦੀ ਆਗਿਆ ਵੀ ਨਹੀਂ ਹੈ।
ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਪਰਤ ਰਹੇ ਸ਼ਰਧਾਲੂ ਬਹੁਤ ਹੀ ਖੁਸ਼ ਦਿਸ ਰਹੇ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਦਾ ਨਜ਼ਾਰਾ ਬਹੁਤ ਸੋਹਣਾ ਦਿਸ ਰਿਹਾ ਹੈ। ਪਾਕਸਤਾਨ ਸਰਕਾਰ ਨੇ ਵੀ ਪੂਰਾ ਯੋਗਦਾਨ ਦਿੱਤੋ ਹੈ ਅਤੇ ਦੇ ਰਿਹਾ ਹੈ। 550 ਸਾਲਾਂ ਪ੍ਰਕਾਸ਼ ਪੁਰਬ ਸਿੱਖ ਇਤਿਹਾਸ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਣ ਵਾਲਾ ਹੈ, “ਕਿਓਂ ਕਿ ਇਸ ਗੁਰੂਪੁਰਬ ‘ਤੇ ਸਾਰੀ ਦੁਨੀਆ ਇਕ ਧਾਗੇ ‘ਚ ਪਿਆਰ ਦੇ ਫੁੱਲਾਂ ਨਾਲ ਪਿਰੋਈ ਹੋਈ ਹੈ।


