ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਨਾਲ ਪੂਰੀ ਦੁਨਿਆ ਦੇ ਲਈ ਅੱਜ ਦਾ ਦਿਨ ਬਹੁਤ ਹੀ ਜਿਆਦਾ ਖਾਸ ਹੈ। ਹੁਣ ਬੱਸ ਕੁਝ ਹੀ ਦੇਰ ਚ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾ ਪੀਐੱਮ ਨਰੇਂਦਰ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ।
https://www.facebook.com/LivingIndiaNewschannel/videos/566990264139379/
- ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕਰਨਗੇ ਉਦਘਾਟਨ
- ਡੇਰਾ ਬਾਬਾ ਨਾਨਕ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਹੋਵੇਗਾ ਰਵਾਨਾ
- ਡੇਰਾ ਬਾਬਾ ਨਾਨਕ ਤੋਂ ਦੁਪਹਿਰ 1 ਵਜੇ ਤੋਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਲਈ ਹੋਵੇਗਾ ਰਵਾਨਾ
- ਪਾਕਿਸਤਾਨ ਵਿਖੇ ਪਹਿਲੇ ਜੱਥੇ ਦਾ ਸਵਾਗਤ ਕਰਨਗੇ ਪ੍ਰਧਾਨਮੰਤਰੀ ਇਮਰਾਨ ਖਾਨ
- ਪਹਿਲੇ ਜੱਥੇ ਵਿਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਕਈ ਵੀਵੀਆਈਪੀ ਸ਼ਾਮਲ
- ਪਹਿਲੇ ਜੱਥੇ ਵਿਚ ਕਰੀਬ 117 ਵੀਆਈਪੀ ਵੀ ਸ਼ਾਮਲ ਹਨ
- ਪ੍ਰਧਾਨਮੰਤਰੀ ਨਰੇਂਦਰ ਮੋਦੀ ਸਵੇਰੇ 9 ਵਜੇ ਪੰਜਾਬ ਦੇ ਬੂਸੋਵਾਲ ਵਿਖੇ ਪਹੁੰਚਣਗੇ
- ਸਭ ਤੋਂ ਪਹਿਲਾਂ ਨਰੇਂਦਰ ਮੋਦੀ ਸੁਲਤਾਨਪੁਰ ਲੋਧੀ ਵਿਖੇ ਗੁਰਪੂਰਬ ਸਮਾਗਮ ਵਿਚ ਹਿੱਸਾ ਲੈਣਗੇ
- ਇਸਤੋਂ ਬਾਅਦ ਨਰਿੰਦਰ ਮੋਦੀ 12 ਵਜੇ ਕੋਰੀਡੋਰ ਦੇ ਉਦਘਾਟਨ ਲਈ ਬਟਾਲਾ ਪਹੁੰਚਣਗੇ
- ਇਸਤੋਂ ਬਾਅਦ ਦੁਪਹਿਰ 1 ਵਜੇ ਉਹ ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰਨਗੇ
- ਡੇਰਾ ਬਾਬਾ ਨਾਨਕ ਕੋਰੀਡੋਰ ਲਈ ਕਰੀਬ 7 ਹਜਾਰ ਜਵਾਨਾਂ ਦੀ ਤੈਨਾਤੀ ਕੀਤੀ ਗਈ
- ਪਾਕਿਸਤਾਨ ਵਿਚ ਰੇਂਜਰਾਂ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਦਿੱਤੀ ਗਈ
