ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਦੇ ਪਿੰਡ ਸਿਵੀਆ ਦੇ ਲੋਕਾਂ ਨੇ ਸੋਮਵਾਰ ਨੂੰ ਬਠਿੰਡਾ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾਲ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਇੱਕ ਨਿੱਜੀ ਸਕੂਲ ਦੀ ਵੈਨ ਹਾਦਸਾਗ੍ਰਸਤ ਹੋ ਗਈ ਹੈ, ਜਿਸ ਵਿੱਚ ਸਵਾਰ ਸਕੂਲੀ ਬੱਚਿਆਂ ਨੂੰ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ। ਪਿੰਡ ਸਿਵੀਆ ਵਾਸੀਆਂ ਦਾ ਕਹਿਣਾ ਹੈ ਕਿ, ਪਿੰਡ ਤੋਂ ਸ਼ਹਿਰ ਜਾਣ ਵਾਲੀ ਸੜਕਾਂ ਦੀ ਹਾਲਤ ਬੱਦਤਰ ਬਣੀ ਹੋਈ ਹੈ ਅਤੇ ਸਰਕਾਰ ਨੇ ਉਨ੍ਹਾਂ ਨੂੰ ਨਵਾਂ ਬਣਾਉਣ ਲਈ ਜਿਹੜੀ ਟੁੱਟਿਆਂ ਸੜਕਾਂ ਸੀ, ਉਹ ਵੀ ਉਖਾੜ ਦਿਤੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ, ਹਜੇ ਤੱਕ ਸਰਕਾਰ ਨੇ ਸੜਕਾਂ ਦੀ ਮੁਰੰਮਤ ਦਾ ਕਾਰਜ ਪੂਰਾ ਨਹੀਂ ਕਰਾਇਆ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਇਸ ਘਟਨਾ ਤੋਂ ਬਾਅਦ ਨਾਰਾਜ਼ ਪਿੰਡ ਵਾਸੀਆਂ ਨੇ ਬਠਿੰਡਾ ਅੰਮ੍ਰਿਤਸਰ ਹਾਈਵੇ ਨੂੰ ਜਾਮ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨੂੰ ਜਾਣ ਵਾਲੇ ਸਾਰੇ ਰਸਤੇ ਸਰਕਾਰ ਨੇ ਹੀ ਉਖਾੜ ਰੱਖੇ ਹਨ ਅਤੇ ਸਾਰੀਆਂ ਸੜਕਾਂ ਖਸਤਾ ਹਾਲਤ ਵਿੱਚ ਹਨ। ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਚਲਦਿਆਂ ਹੀ ਸਕੂਲ ਵੈਨ ਹਾਦਸਾਗ੍ਰਸਤ ਹੋਈ ਹੈ, ਜਿਸ ਵਿੱਚ ਕੁਝ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ।
ਸ਼ੁਕਰ ਹੈ ਕਿ ਇਸ ਵਿਚ ਕੋਈ ਜਾਨ ਦਾ ਘਾਟਾ ਨਹੀਂ ਹੋਇਆ ਹੈ। ਉਹਨਾਂ ਦੱਸਿਆ ਕਿ, ਲੰਬੇ ਸਮੇਂ ਤੋਂ ਉਹ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਿਹੜੀਆਂ ਸੜਕਾਂ ਪਿੰਡ ਸਿਵੀਆਂ ਅਤੇ ਗਣਪਤੀ ਵਿਚ ਆਉਂਦੀਆਂ ਹਨ, ਉਨ੍ਹਾਂ ਦੀ ਛੇਤੀ ਤੋਂ ਛੇਤੀ ਮੁਰੰਮਤ ਕੀਤੀ ਜਾਵੇ ਪਰ ਹਾਲੇ ਤੱਕ ਪ੍ਰਸ਼ਾਸਨ ਵਲੋਂ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਪ੍ਰਸ਼ਾਸਨ ਦੀ ਲਾਪਰਵਾਹੀ ਚਲਦਿਆਂ ਰੋਜਾਨਾ ਉਨ੍ਹਾਂ ਨੂੰ ਢਹਿ ਰਹੀਆਂ ਸੜਕਾਂ ਤੋਂ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਖੁੱਲੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ, ਸੋਮਵਾਰ ਨੂੰ ਜੋ ਨਾਕਾਬੰਦੀ ਉਨ੍ਹਾਂ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਉਹ ਪਿੰਡ ਦੀਆਂ ਸੜਕਾਂ ਨੂੰ ਨਵਾਂ ਨਹੀਂ ਬਣਾਉਂਦੀਆਂ ਹਨ, ਤਾਂ ਉਹ ਦੁਬਾਰਾ ਸੜਕਾਂ ‘ਤੇ ਧਰਨਾ ਪ੍ਰਦਰਸ਼ਨ ਕਰਨਗੇ।


