ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਤੇ ਇਕ ਵੱਡੀ ਖਬਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਾਰੋਵਾਲ ਜਿਲ੍ਹੇ ਚ ਅੱਤਵਾਦੀ ਕੈਂਪ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦਸ ਦਈਏ ਕਿ ਖੂਫੀਆਂ ਏਜੰਸੀਆਂ ਨੂੰ ਇਸ ਸੰਬੰਧੀ ਇਕ ਗੁਪਤ ਸੂਚਨਾ ਮਿਲੀ ਹੈ।
ਗੁਪਤ ਸੂਚਨਾ ਦੇ ਆਧਾਰ ਤੇ ਕਰਤਾਰਪੁਰ ਸਾਹਿਬ ਨਾਰੋਵਾਲ ਜਿਲ੍ਹੇ ਚ ਅੱਤਵਾਦੀ ਕੈਂਪਾਂ ਨੂੰ ਦੇਖਿਆ ਗਿਆ ਹੈ। ਇਹਨਾਂ ਕੈਪਾਂ ਨੂੰ ਪਾਕਿਸਤਾਨ ਪੰਜਾਬ ਦੇ ਮੁਰੀਦਕੇ ਸ਼ਾਕਰਗੜ੍ਹ ਅਤੇ ਨਾਰੋਵਾਲ ਚ ਅੱਤਵਾਦੀ ਕੈਂਪ ਦੇਖੇ ਗਏ ਹਨ। ਇਸ ਸੂਚਨਾ ਤੋਂ ਬਾਅਦ ਕਰਤਾਰਪੁਰ ਲਾਂਘੇ ’ਚ ਸਕਿਊਰਿਟੀ ਵਧਾ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘੇ ਖੁੱਲ੍ਹਣ ’ਚ ਇਕ ਹਫਤਾ ਬਾਕੀ ਹੈ। ਜਿਸ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਹਰ ਇਕ ਥਾਂ ਤੇ ਨਜਰ ਰੱਖੀ ਜਾ ਰਹੀ ਹੈ।

