ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਦਬੰਗ 3 ਨੂੰ ਲੈ ਕੇ ਕਾਫੀ ਮਿਹਨਤ ਕਰ ਰਹੇ ਹਨ। ਨਾਲ ਹੀ ਸਲਮਾਨ ਖਾਨ ਇਸ ਗੱਲ ਵੱਲ ਜਿਆਦਾ ਧਿਆਨ ਦੇ ਰਹੇ ਹਨ ਕਿ ਉਹਨਾਂ ਦੀ ਫਿਲਮ ਦਬੰਗ 3 ਬਾਕੀ ਫਿਲਮਾਂ ਦੀ ਤਰ੍ਹਾਂ ਹੀ ਧਮਾਲ ਮਚਾਏ। ਇਸਦੇ ਚੱਲਦੇ ਸਲਮਾਨ ਖਾਨ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ। ਜਿਸ ਤੇ ਉਹ ਆਪਣੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੇ ਕਰ ਰਹੇ ਹਨ।
https://www.instagram.com/p/B4R33XcF5wt/
ਇਸੇ ਤਰ੍ਹਾਂ ਦਾ ਇਹ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਾਫੀ ਧੂਮ ਮਚਾ ਰਿਹਾ ਹੈ। ਦਸ ਦਈਏ ਕਿ ਵਾਇਰਲ ਹੋ ਰਹੀ ਇਸ ਵੀਡੀਓ ਚ ਸਲਮਾਨ ਖਾਨ ਤੇ ਪ੍ਰਿਟੀ ਜਿੰਟਾ ਦਿਖ ਰਹੇ ਹਨ।
https://www.instagram.com/p/B4R0lPnFJyP/
ਦੋਵੇ ਹੀ ਪੁਲਿਸ ਦੀ ਵਰਦੀ ਚ ਨਜਰ ਆ ਰਹੇ ਹਨ। ਉੱਥੇ ਹੀ ਸਲਮਾਨ ਖਾਨ ਆਪਣੇ ਚੁਲਬੁਲ ਦੇ ਅੰਦਾਜ ਨਜਰ ਆ ਰਹੇ ਹਨ। ਜਦਕਿ ਪ੍ਰਿੰਟੀ ਜ਼ਿੰਟਾ ਵਿਦੇਸ਼ੀ ਪੁਲਿਸ ਅਫਸਰ ਦੇ ਲੁਕ ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਦੋਹਾਂ ਦੇ ਲੁਕ ਨੂੰ ਤੇ ਦੋਹਾਂ ਨੂੰ ਇੱਕਠੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
