ਬਰਨਾਲਾ: ਪਰਾਲੀ ਦਾ ਧੂੰਆਂ ਬਣਿਆ ਕਈ ਮੌਤਾਂ ਦਾ ਕਾਰਨ ! ਜਾਣੋ ਕਿਵੇਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਸਰਕਾਰ ਜਿੱਥੇ ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਅਪੀਲ ਕਰ ਰਹੀ ਹੈ,  ਉੱਥੇ ਹੀ ਆਮ ਲੋਕਾਂ ਲਈ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਸਰਕਾਰ ਜਿੱਥੇ ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਅਪੀਲ ਕਰ ਰਹੀ ਹੈ,  ਉੱਥੇ ਹੀ ਆਮ ਲੋਕਾਂ ਲਈ ਵੀ ਇਸ ਤੋਂ ਹੋਣ ਵਾਲਾ ਪ੍ਰਦੂਸ਼ਣ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।  ਗੱਲ ਜੇ ਪੰਜਾਬ ਦੇ ਬਰਨਾਲਾ ਸ਼ਹਿਰ ਦੀ ਕੀਤੀ ਜਾਵੇ ਤਾਂ ਉੱਥੇ ਪਰਾਲੀ ਦਾ ਇਹ ਧੁਆਂ ਕਈ ਮੌਤਾਂ ਦਾ ਕਾਰਨ ਵੀ ਬਣ ਗਿਆ ਹੈ।

ਬਰਨਾਲਾ ਵਿੱਚ ਝੋਨੇ ਦੀ ਪਰਾਲੀ ਸਾੜਨ ਕਾਰਨ ਫੈਲ ਰਿਹਾ ਧੂੰਆਂ ਕਈ ਹਾਦਸੇ ਵਾਪਰੇ ਹਨ, ਜਿਸ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਨ੍ਹਾਂ ਹਾਦਸਿਆਂ ‘ਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ।

ਦੱਸ ਦਈਏ ਪਹਿਲੀ ਦੁਰਘਟਨਾ ਬੀਤੀ ਰਾਤ ਬਰਨਾਲਾ ਦੇ ਸੇਖਾ ਰੋਡ ਉੱਤੇ ਵਾਪਰੀ ਹੈ, ਜਿੱਥੇ ਪਰਾਲੀ ਦੇ ਫੈਲੇ ਧੂੰਏ ਕਾਰਨ ਇਕ ਇਨੋਵਾ ਗੱਡੀ ਦੀ ਟਰੱਕ ਨਾਲ ਟਕੱਰ ਵੱਜਣ ਕਾਰਨ ਇਕ ਬੱਚੇ ਸਮੇਤ ਪਰਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਕ ਹੋਰ ਹਾਦਸਾ ਬਰਨਾਲਾ ਦੀ ਸਬ ਜੇਲ ਨੇੜੇ ਵਾਪਰਿਆ ਹੈ, ਜਿੱਥੇ ਕਈ ਗੱਡੀਆਂ ਦੀ ਆਪਸ ‘ਚ ਟਕੱਰ ਹੋਈ ਹੈ।ਇਸ ਹਾਦਸੇ ਵਿੱਚ 2 ਵਿਅਕਤੀਆਂ ਦੇ  ਜ਼ਖਮੀ ਹੋਣ ਦੀ ਗੱਲ ਦੱਸੀ ਜਾ ਰਹੀ ਹੈ।

https://www.facebook.com/LivingIndiaNewschannel/videos/3033402370022717/?t=5

 

ਬਰਨਾਲਾ ‘ਚ ਇੱਕ ਹੋਰ ਹਾਦਸਾ ਪੱਤਾ ਰੋਡ ‘ਤੇ ਵਾਪਰਿਆ ਹੈ, ਜਿੱਥੇ ਇੱਕ ਮੋਟਰਸਾਈਕਲ  ਦੀ ਟਰੱਕ ਨਾਲ ਟਕੱਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

 

Leave a Reply

Your email address will not be published. Required fields are marked *