ਬਿੱਗ ਬੌਸ ਦੇ ਘਰ ਵਿੱਚ ਹੋਣ ਵਾਲਾ ਹੈ, ਕਿਹੜਾ ਨਵਾਂ ਡਰਾਮਾ! ਜਾਣੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਸੀਜਨ 13 ਵਿੱਚ ਫਿਨਾਲੇ ਤੱਕ ਪਹੁੰਚਣ ਦੀ ਦੌੜ ਵਿੱਚ ਸਾਰੇ ਇੱਕ-ਦੂਜੇ ਨੂੰ ਪਿੱਛੇ ਖਿਚਣ ‘ਚ ਲੱਗੇ ਹੋਏ ਹਨ। ਫਾਈਨਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਸੀਜਨ 13 ਵਿੱਚ ਫਿਨਾਲੇ ਤੱਕ ਪਹੁੰਚਣ ਦੀ ਦੌੜ ਵਿੱਚ ਸਾਰੇ ਇੱਕ-ਦੂਜੇ ਨੂੰ ਪਿੱਛੇ ਖਿਚਣ ‘ਚ ਲੱਗੇ ਹੋਏ ਹਨ। ਫਾਈਨਲ ‘ਚ ਪਹੁੰਚਣ ਲਈ ਸਿਧਾਰਥ ਸ਼ੁਕਲਾ, ਪਾਰਸ ਛਾਬੜਾ ਅਤੇ ਆਸਿਮ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵੀਰਵਾਰ ਤੱਕ ਪਾਰਸ ਅਤੇ ਆਸਿਮ ਇੱਕ-ਇੱਕ ਨੰਬਰ ਲੈ ਚੁੱਕੇ ਹਨ। ਸ਼ੈਫਾਲੀ ਤੋਂ ਬਾਅਦ ਹੁਣ ਤਹਿਸੀਨ ਪੂਨਾਵਾਲਾ ਅਤੇ ਖੇਸਾਰੀ ਲਾਲ ਯਾਦਵ ਦੀ ਬਿੱਗ ਬੌਸ ਵਿੱਚ ਵਾਇਲਡ ਕਾਰਡ ਐਂਟਰੀ ਹੋਣ ਵਾਲੀ ਹੈ।

ਇਨ੍ਹਾਂ ਦੀ ਐਂਟਰੀ ਲੈਂਦੇ ਹੀ ਘਰਵਾਲਿਆਂ ਦੀ ਪੋਲ ਖੋਲ੍ਹਣਗੇ ਅਤੇ ਘਰ ਵਿੱਚ ਐਂਟਰੀ ਹੁੰਦੇ ਹੀ ਉਹ ਪੂਰੇ ਗੇਮ ਨੂੰ ਪਲਟਣ  ਦਾ ਦਾਅਵਾ ਵੀ ਕਰਨਗੇ। ਬਿੱਗ ਬੌਸ ਦੇ ਰਿਲੀਜ਼ ਹੋ ਚੁੱਕੇ ਨਵੇਂ ਪ੍ਰੋਮੋ ਵਿੱਚ ਬਹੁਤ ਕੁਝ ਦਿਖਾਈਆਂ ਗਿਆ ਹੈ ਤੇ ਬਹੁਤ ਸਾਰੀਆਂ ਗੱਲਾਂ ਤੇ ਧਿਆਨ ਖਿਚਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਹਰ ਸੀਜਨ ਵਾਂਗ ਇਸ ਸੀਜਨ ਵਿੱਚ ਵੀ ਘਰ ਦੇ ਮੈਂਬਰਾ ਇੱਕ-ਦੂਜੇ ਤੋਂ ਝਗੜਦੇ ਹੋਏ ਨਜ਼ਰ ਆ ਰਹੇ ਹਨ। ਪ੍ਰੋਮੋ ਦੀ ਸ਼ੁਰੂਆਤ ਮਾਹਿਰਾ ਅਤੇ ਆਰਤੀ ਦੀ ਗੱਲਬਾਤ ਤੋਂ ਹੁੰਦੀ ਹੈ। ਬਿੱਗ ਬੌਸ ਦੇ ਘਰ ਮਾਹਿਰਾ ਡਿਲੀਵਰੀ ਗਰਲ ਬਣੀ ਹੋਈ ਹੈ ਅਤੇ ਆਰਤੀ ਉਨ੍ਹਾਂ ਨੂੰ ਖਾਣਾ ਡਿਲੀਵਰ ਕਰਨ ਲਈ ਕਹਿ ਰਹੀ ਹੈ। ਮਾਹਿਰਾ ਕਹਿੰਦੀ ਹੈ ਹਲੇ ਥੋੜਾ ਇੰਤਜ਼ਾਰ ਕਰੋ। ਇੰਨਾ ਕਹਿਣ ‘ਤੇ ਆਰਤੀ ਨਾਰਾਜ਼ ਹੋ ਜਾਂਦੀ ਹੈ।

ਇਸ ਤੋਂ ਬਾਅਦ ਘਰ ਵਿੱਚ ਡਿਲੀਵਰੀ ਗਰਲ ਬਣਨ ਨੂੰ ਲੈ ਕੇ ਲੜਾਈ ਸ਼ੁਰੂ ਹੋ ਜਾਂਦੀ ਹੈ। ਰਸ਼ਮੀ ਦੇਸਾਈ ਕਹਿੰਦੀ ਹੈ ਇਸ ਵਾਰ ਡਿਲੀਵਰੀ ਗਰਲ ਮੈ ਬਣਨਾ ਚਾਹੁੰਦੀ ਹਾਂ। ਡਿਲੀਵਰੀ ਗਰਲ ਬਣਨ ਦੀ ਗੱਲ ਨੂੰ ਰਖਦੇ ਹੀ ਸ਼ਹਿਨਾਜ ਅਤੇ ਆਰਤੀ, ਰਸ਼ਮੀ ਨਾਲ ਝਗੜਨ ਲੱਗ ਪੈਂਦੇ ਹਨ।

ਪ੍ਰੋਮੋ ਵਿੱਚ ਤਹਿਸੀਨ ਪੂਨਾਵਾਲਾ ਅਤੇ ਖੇਸਾਰੀ ਲਾਲ ਬਿੱਗ ਬੌਸ ਦੇ ਘਰ ਵਿੱਚ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਸ਼ੈਫਾਲੀ ਜਰੀਵਾਲਾ ਵੀ ਦਿਖਾਈ ਦੇ ਚੁੱਕੀ ਹੈ। ਤਿੰਨੋਂ ਇਸ ਖੇਡ ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ। ਤਹਿਸੀਨ ਦਾ ਕਹਿਣਾ ਹੈ ਕਿ ਬਿੱਗ ਬੌਸ ਦੇ ਘਰ ਦੇ ਘਰ ਜਾ ਕੇ ਉਹ ਪੂਰੇ ਖੇਡ ਨੂੰ ਪਲਟ ਵਾਲੇ ਹਨ। ਖੇਸਾਰੀ ਲਾਲ ਦਾ ਕਹਿਣਾ ਹੈ ਕਿ, ਘਰ ਵਿੱਚ ਕਰਨ ਦੇ ਲਈ ਹੋਰ ਵੀ ਬਹੁਤ ਕੁੱਝ ਹੈ ਅਤੇ ਇਹ ਲੋਕ ਓਵਰਐਕਟਿੰਗ ਦੀ ਦੁਕਾਨ ਹਨ। ਸ਼ੈਫਾਲੀ ਵੀ ਬਿੱਗ ਬੌਸ ਦੇ ਘਰ ਦੇ ਝਗੜੇ ਨੂੰ ਦੇਖ ਕੇ ਉਦਾਸੀਨਤਾ ਜਤਾਉਂਦੀ ਹੈ।

Leave a Reply

Your email address will not be published. Required fields are marked *