ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ–ਭਾਰਤੀ ਸਰਹੱਦ ‘ਤੇ ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ। ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਸਰਹੱਦੀ ਪਿੰਡ ਰਾਜਾ ਮੋਹਤਮ ਇਲਾਕੇ ‘ਚ ਬੀਤੀ ਦੇਰ ਰਾਤ ਆਸਮਾਨ‘ਚ ਪਾਕਿਸਤਾਨੀ ਡਰੋਨ ਉੱਡਦਾ ਹੋਇਆ ਦਿਖਾਈ ਦਿੱਤਾ ਅਤੇ ਕੁਝ ਦੇਰ ਭਾਰਤੀ ਸਰਹੱਦ ‘ਚ ਰਹਿਣ ਤੋਂ ਬਾਅਦਪਾਕਿਸਤਾਨ ਵੱਲ ਵਾਪਸ ਚਲਾ ਗਿਆ |
ਇਸ ਤੋਂ ਬਾਅਦ ਲੋਕਾਂ ‘ਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾਹੈ ਅਤੇ ਬੀ. ਐੱਸ. ਐੱਫ. ਅਤੇ ਦੇਸ਼ ਦੀ ਸੁਰੱਖਿਆ ਏਜੰਸੀਆਂ ਵਲੋਂ ਇਸ ਸਬੰਧੀ ਸਰਚ ਮੁਹਿੰਮ ਅਤੇ ਜਾਂਚ ਜਾਰੀਹੈ |
Watch Video
