ਜਵਾਨ ਕੁੜੀ ਦੀ ਖ਼ੁਦਕੁਸ਼ੀ ਪਿੱਛੇ ਕਿ ਹੈ ਵੱਡਾ ਕਾਰਨ ? ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਟਿਆਲਾ ਦੇ ਪਿੰਡ ਚੰਨੋਂ ਦੀ ਰਹਿਣ ਵਾਲੀ ਇਕ ਕੁੜੀ ਨੇ ਜਹਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ  ਕਰ ਲਈ। ਦੱਸਿਆ ਜਾ ਰਿਹਾ ਕਿ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਟਿਆਲਾ ਦੇ ਪਿੰਡ ਚੰਨੋਂ ਦੀ ਰਹਿਣ ਵਾਲੀ ਇਕ ਕੁੜੀ ਨੇ ਜਹਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ  ਕਰ ਲਈ। ਦੱਸਿਆ ਜਾ ਰਿਹਾ ਕਿ, ਜਸਵਿੰਦਰ ਕੌਰ ਨਾਮ ਦੀ ਇਸ ਕੁੜੀ ਦਾ ਵਿਆਹ 2018 ਵਿੱਚ ਜਿਲ੍ਹਾ ਪਟਿਆਲਾ ਵਿਖੇ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਹਿਰਾਸਤ ‘ਚ ਲੈਕੇ ਪੋਸਮਾਰਟਮ ਲਈ  ਹਸਪਤਾਲ ਭੇਜਿਆ ਹੈ। ਨਾਲ ਹੀ ਪੁਲਿਸ ਨੇ ਕੇਸ ਦਰਜ ਕਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਮ੍ਰਿਤਕ ਕੁੜੀ ਦੇ ਭਰਾ ਨੇ ਉਸਦੇ ਸਹੁਰਿਆਂ ਵਾਲਿਆਂ ‘ਤੇ ਦੋਸ਼ ਲਾਉਂਦੀਆਂ ਦੱਸਿਆ ਕਿ, ਉਹ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਵਜੋਂ ਉਸ ਦੀ ਭੈਣ ਨੇ ਖ਼ੁਦਕੁਸ਼ੀ  ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ, ਉਸ ਦੀ ਭੈਣ ਦਾ ਵਿਆਹ ਇੱਕ ਸਾਲ ਪਹਿਲਾਂ ਪਟਿਆਲਾ ਦੇ ਪਿੰਡ ਲੰਗ ਵਿਖੇ ਹੋਇਆ ਸੀ। ਭਰਾ ਨੇ ਦੱਸਿਆ ਪਹਿਲਾ ਵੀ ਉਸ ਦੀ ਸੱਸ ਤੇ ਪ੍ਰਾਹੁਣਾ ਲੜਦੇ ਸਨ ਪਰ ਫਿਰ ਉਨ੍ਹਾਂ ਦਾ ਸਮਝੌਤਾ ਹੋ ਜਾਂਦਾ ਸੀ।  ਪੁਲਿਸ ਪ੍ਰਸ਼ਾਸਨ ਵਲੋਂ ਕੁੜੀ ਦੇ ਪਰਿਵਾਰਿਕ ਮੈਂਬਰ ਨਿਆਂ ਦੀ ਮੰਗ ਕਰ ਰਹੇ ਹਨ। ਨਾਲ ਹੀ ਪਰਿਵਾਰਿਕ ਮੈਂਬਰ ਨੇ ਕੁੜੀ ਦੇ ਸਹੁਰਿਆਂ ਵਾਲਿਆਂ ਉੱਤੇ ਪੁਲਿਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।

ਦੂਜੇ ਪਾਸੇ ਥਾਣਾ ਇੰਚਾਰਜ ਹਰਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਸਦਭਾਵਨਾ ਹਸਪਤਾਲ ਤੋਂ ਸਾਨੂੰ ਜਾਣਕਾਰੀ ਮਿਲੀ ਕਿ, ਇੱਕ ਮ੍ਰਿਤਕ ਲੜਕੀ ਜਸਵਿੰਦਰ ਕੌਰ, ਜੋ ਕਿ 29 ਸਾਲ ਦੀ ਹੈ, ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ। ਉੱਥੇ ਹੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤਾ ਹੈ ਕਿ ਉਸਦੇ ਸਹੁਰੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਅਧਾਰ ‘ਤੇ ਅਸੀਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *