ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਜਿੱਥੇ ਹਰ ਕੋਈ ਦੀਵਾਲੀ ਦੀਆਂ ਖੁਸ਼ੀਆਂ ਚ ਡੁੱਬਿਆ ਹੋਇਆ ਸੀ। ਤਾਂ ਉੱਥੇ ਹੀ ਦੀਵਾਲੀ ਦੇ ਪਟਾਕਿਆਂ ਦੇ ਕਾਰਨ 5 ਬੱਚਿਆ ਦੀ ਜਿੰਦਗੀ ਚ ਹਨੇਰਾ ਛਾ ਗਿਆ। ਦਸ ਦਈਏ ਕਿ ਦੀਵਾਲੀ ਦੀ ਰਾਤ ਕਰੀਬ 15 ਲੋਕ ਪਟਾਕਿਆਂ ਦੇ ਕਾਰਨ ਗੰਭੀਰ ਜਖਮੀ ਹੋ ਗਏ। ਜਿਹਨਾਂ ਨੂੰ ਇਲਾਜ਼ ਦੇ ਲਈ PGI ਚ ਭਰਤੀ ਕਰਵਾਇਆ ਗਿਆ।
ਦਸ ਦਈਏ ਕਿ PGI ਨੇ ਅੰਕੜਾਂ ਜਾਰੀ ਕੀਤਾ ਹੈ ਜਿਸ ਚ ਉਹਨਾਂ ਨੇ ਦੱਸਿਆ ਕਿ ਕਰੀਬ 5 ਬੱਚਿਆਂ ਦੀ ਪਟਾਕਿਆਂ ਦੇ ਕਾਰਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ। ਜਿਸ ਕਾਰਨ ਹੁਣ ਉਹ ਕਦੇ ਵੀ ਦੇਖ ਨਹੀਂ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਪਟਾਕੇ ਜਲਦੇ ਹੋਏ ਦੇਖ ਰਹੇ ਸੀ ਇਸ ਦੌਰਾਨ ਇਹਨਾਂ ਦੀ ਅੱਖਾਂ ਚ ਬਰੂਦ ਪੈਣ ਦੇ ਕਾਰਨ ਇਹਨਾਂ ਦੀ ਅੱਖਾਂ ਨੂੰ ਕਾਫੀ ਨੁਕਸਾਨ ਹੋਇਆ। ਉੱਥੇ ਹੀ ਲਿਸਟ ਦੀ ਮੰਨਿਏ ਤਾਂ ਪੰਜਾਬ ਹਰਿਆਣਾ ਚੋਂ ਕਰੀਬ 15 ਮਰੀਜ਼ ਦਾਖਿਲ ਹੋਏ ਜੋ ਕਿ ਪਟਾਕਿਆਂ ਦੇ ਕਾਰਨ ਜਖਮੀ ਹੋਏ ਹਨ।


