ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਦਾ ਤਿਉਹਾਰ ਆਉਣ ਹੀ ਵਾਲਾ ਹੈ ਜਿਸ ਕਾਰਨ ਪ੍ਰਸਾਸ਼ਨ ਨੂੰ ਵਾਤਾਵਰਣ ਨੂੰ ਲੈਕੇ ਚਿੰਤਾ ਹੋਣ ਲੱਗੀ ਹੈ। ਇਸਦੇ ਚੱਲਦੇ ਹੀ ਪੰਜਾਬ ਹਰਿਆਣਾ ਹਾਈਕੋਰਟ ਨੇ ਪਹਿਲਾਂ ਤੋਂ ਹੀ ਪ੍ਰਸਾਸ਼ਨ ਨੂੰ ਇਹ ਸਖਤ ਨਿਰਦੇਸ਼ ਦੇ ਦਿੱਤੇ ਹਨ ਕਿ ਪਟਾਕਾ ਦਾ ਕੰਮ ਕਰ ਰਹੇ ਲੋਕਾਂ ਦਾ ਲਾਈਸੈਂਸ ਰੀਨੀਊ ਕਰਾਉਣ ਦੇ ਆਦੇਸ਼ ਦਿੱਤੇ ਹਨ। ਉੱਥੇ ਹੀ ਦਸ ਦਈਏ ਕਿ ਇਸ ਵਾਰ ਦੀਵਾਲੀ ਤੇ ਪਟਾਕੇ ਚਲਾਉਣ ਤੇ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।
ਕਾਬਿਲੇਗੌਰ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਨੇ ਚਾਈਨੀਜ਼ ਪਟਾਕਿਆਂ ਤੇ ਰੋਕ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਜੇਕਰ ਕੋਈ ਵੀ ਇਹਨਾਂ ਪਟਾਕਿਆਂ ਨੂੰ ਚਲਾਉਂਦਾ ਜਾ ਫਿਰ ਵੇਚਦਾ ਹੋਇਆ ਨਜ਼ਰ ਆਇਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਕਤ ਵਿਅਕਤੀ ਦੇ ਖਿਲਾਫ ਇਹ ਕਾਰਵਾਈ ਕਸਟਮ ਐਕਟ ਤਹਿਤ ਕੀਤੀ ਜਾਵੇਗੀ। ਦਸ ਦਈਏ ਕਿ ਇਸ ਸੰਬੰਧੀ ਵਿਭਾਗ ਨੇ ਨੋਟਿਸ ਜਾਰੀ ਕੀਤਾ ਗਿਆ ਹੈ। ਨਾਲ ਹੀ ਸਰਕਾਰ ਨੇ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਕੋਈ ਵੀ ਪਟਾਕੇ ਖਰੀਦਣ ਤੋਂ ਪਹਿਲਾਂ ਉਸਦੀ ਲੈਬਲਿੰਗ ਵੇਖ ਲਈ ਜਾਵੇ।

