ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈਕੇ ਸ਼ਰਧਾਲੂਆਂ ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕਰਤਾਰਪੁਰ ਲਾਂਘੇ ਦਾ ਕੰਮ ਵੀ ਪਾਕਿਸਤਾਨ ਤੇ ਭਾਰਤ ‘ਚ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਭਾਰਤ ਚ ਕਰਤਾਰਪੁਰ ਲਾਂਘੇ ਦਾ ਉਦਘਾਟਨ 8 ਨਵੰਬਰ ਨੂੰ ਕੀਤਾ ਜਾਣਾ ਹੈ ਜਦਕਿ ਪਾਕਿਸਤਾਨ ਆਪਣੀ ਸਾਇਡ ਤੋਂ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕਰੇਗਾ।
ਪਾਕਿਸਤਾਨ ਚ ਲਾਂਘੇ ਦਾ ਕੰਮ ਜੰਗੀ ਪੱਧਰ ਤੇ ਲਗਾਤਾਰ ਜਾਰੀ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਵਿਸਤਾਰ ਵੀ ਬਹੁਤ ਹੀ ਵਧਿਆ ਤਰੀਕੇ ਨਾਲ ਕੀਤਾ ਹੈ ਪਰ ਪਾਕਿਸਤਾਨ ਗੁਰਦੁਆਰਾ ਸਾਹਿਬ ਦੀ ਇਕ ਪਵਿੱਤਰ ਇਹਿਤਾਸ ਨੂੰ ਸਾਂਭ ਕੇ ਨਾ ਰੱਖ ਸਕਿਆ। ਦਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਖੜਾ ਸਾਹਿਬ ਜਿਸ ਤੇ ਬੈਠ ਕੇ ਸੰਗਤਾਂ ਨੂੰ ਉਦੇਸ਼ ਦਿੱਤਾ ਜਾਂਦਾ ਸੀ। ਉਹ ਗਾਇਬ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਡੇਰਾ ਬਾਬਾ ਨਾਨਕ ‘ਚ ਅਰਦਾਸ ਕਰਨ ਵਾਲੇ ਬੀ ਐੱਸ ਦਾ ਕਹਿਣਾ ਹੈ ਕਿ ਦੇਸ਼ਾਂ ਦੀ ਵੰਡ ਦੌਰਾਨ ਉਸ ਨੂੰ ਨੁਕਸਾਨ ਹੋਇਆ ਸੀ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਯਾਤਰੀ ਭਾਈ ਧੰਨਾ ਸਿੰਘ ਚਾਹਲਲ ਪਟਿਆਲਵੀ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਉਹ ਸਾਲ 1931 ਚ ਸਾਇਕਲ ਚ ਸਵਾਰ ਹੋਕੇ ਕਰਤਾਰਪੁਰ ਸਾਹਿਬ ਗਏ ਸੀ
ਇਸ ਦੌਰਾਨ ਉਹਨਾਂ ਨੇ ਪੱਕੀ ਮੰਜੀ ਸਾਹਿਬ ਭਾਵ ਖੜਾ ਦੇਖਿਆ ਜਿਸ ਤੋਂ ਬਾਅਦ ਲੋਕਾਂ ਨੇ ਖੜਾ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਇਹ ਨਾ ਮਿਲਿਆ। ਕਾਬਿਲੇਗੌਰ ਹੈ ਕਿ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈਕੇ ਸ਼ਰਧਾਲੂਆਂ ਚ ਕਾਫੀ ਉਤਸ਼ਾਹ ਹੈ। ਉੱਥੇ ਹੀ ਪਾਕਿਸਤਾਨ ਵੱਲੋਂ ਵੀ ਸ਼ਰਧਾਲੂਆਂ ਦੀ ਰਜਿ. ਫੀਸ 20 ਡਾਲਰ ਰੱਖੀ ਹੈ ਜਿਸ ਤੇ ਪਾਕਿਸਤਾਨ ਆਪਣੇ ਆਖਿਰੀ ਡ੍ਰਾਫਟ ਚ ਵੀ ਅੜਿਆ ਹੋਇਆ ਹੈ। ਇਸ ਫੀਸ ਦੇ ਬਾਵਜੁਦ ਵੀ ਭਾਰਤ ਪਾਕਿਸਤਾਨ ਦੇ ਨਾਲ ਭਲਕੇ ਕਰਤਾਰਪੁਰ ਲਾਂਘੇ ਨੂੰ ਲੈਕੇ ਸਮਝੌਤਾ ਕਰੇਗਾ।



