ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਨਿਰੰਤਰ ਆਯੋਜਿਤ ਕੀਤੇ ਜਾ ਰਹੇ ਹਨ। ਗੁਰੂ ਸਾਹਿਬਾਨ ਦੇ 550 ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਬੁਧਵਾਰ ਨੂੰ ਪਵਿੱਤਰ ਸਥਾਨ ਸੁਲਤਾਨਪੁਰ ਲੋਧੀ ਵਿਖੇ ਨੈਸ਼ਨਲ ਵਾਟਰ ਗੇਮ ਦੀ ਸ਼ੁਰੂਆਤ ਕੀਤੀ ਗਈ। ਦੱਸ ਦੇਈਏ ਤਿੰਨ ਰੋਜ਼ਾ ਇਸ ਨੈਸ਼ਨਲ ਕਪ ‘ਚ 20 ਸੂਬੇ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਇਸ ਨੈਸ਼ਨਲ ਕਪ ਦੇ ਪਹਿਲੇ ਦਿਨੀ 500 ਮੀਟਰ ਦੌੜ ਦੇ ਮੈਚ ਕਰਵਾਏ ਗਏ। ਇਹਨਾਂ ਵਾਟਰ ਗੇਮਜ਼ ਦੇ ਮੁਕਾਬਲੇ ਕੱਲ੍ਹ ਵੀ ਕਰਨਾ ਜਾਰੀ ਰਹਿਣਗੇ। ਆਉਣ ਵਾਲੀ 24 ਅਕਤੂਬਰ ਨੂੰ, ਇਨ੍ਹਾਂ ਵਾਟਰ ਗੇਮਾਂ ਦੇ ਅੰਤਿਮ ਮੁਕਾਬਲੇ ਹੋਣਗੇ।
ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੋਚ ਅਮਨਦੀਪ ਸਿੰਘ ਖੇਰਾ ਨੇ ਦੱਸਿਆ ਕਿ, ਗੁਰੂ ਸਾਹਿਬ ਦੇ 550 ਸਾਲਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਇਨ੍ਹਾਂ ਖੇਡਾਂ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸੰਤ ਬਲਬੀਰ ਸਿੰਘ ਸਿੰਚੇਵਾਲ ਵਲੋਂ ਕੀਤੀ ਗਈ।ਉਨ੍ਹਾਂ ਦੱਸਿਆ ਕਿ, ਪੰਜਾਬ ਐਸੋਸੀਏਸ਼ਨ ਅਤੇ ਸੰਤ ਸਿੰਚੇਵਾਲਾ ਵਾਟਰ ਸਪੋਰਟਸ ਦੇ ਸਾਂਝੇ ਉਪਰਾਲ਼ੇ ਨਾਲ ਇਸ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਖੇਡਾਂ ਦੀ ਅਗੁਵਾਈ ਕਰਨ ਲਈ ਮੁਖ ਤੌਰ ‘ਤੇ ਰਾਸ਼ਟਰੀ ਪੱਧਰ ਦੇ ਤਕਨੀਕੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਹੈ। ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਨੇ ਦੱਸਿਆ, ਸਵੇਰੇ 9 ਵਜੇ ਤੋਂ ਲਗਾਤਾਰ ਵਾਟਰ ਖੇਡਾਂ ਜਾਰੀ ਹਨ। ਇਨ੍ਹਾਂ ਖੇਡਾਂ ਵਿੱਚ ਸਿੰਗਲ ਅਰਾਉੰਡ ਖੇਡ- k1, k2,c1,c2,c4 ਸ਼ਾਮਿਲ ਹਨ।
ਉੱਥੇ ਹੀ ਸੰਤ ਬਲਬੀਰ ਸਿੰਘ ਸਿੰਚੇਵਾਲ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ, ਪੰਜਾਬ ‘ਚ ਸਾਡੇ ਬੱਚਿਆਂ ਲਈ ਇਹ ਵਾਟਰ ਖੇਡਾਂ ਨਵੇਂ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦੀ ਵੇਈਂ ਵਿੱਚ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਖੇਡਾਂ ਕਾਰਵਾਇਆਂ ਜਾ ਰਹੀਆਂ ਹਨ। ਸੰਤ ਸਿੰਚੇਵਾਲ ਨੇ ਦੱਸਿਆ ਕਿ ਇਹ ਖੇਡਾਂ ਪੰਜਾਬ ਅਤੇ ਉੱਤਰੀ ਭਾਰਤ ‘ਚ ਸਭ ਤੋਂ ਘਟ ਖੇਡੀ ਜਾਣ ਵਾਲੀ ਖੇਡ ਹੈ। ਉਨ੍ਹਾਂ ਕਿਹਾ ਕਿ ਜੇ ਜੇ ਇਨ੍ਹਾਂ ਖੇਡਾਂ ਦਾ ਰੁਝਾਨ ਪੰਜਾਬ ਅਤੇ ਉੱਤਰੀ ਭਾਰਤ ‘ਚ ਵਧਦਾ ਹੈ ਤਾਂ ਅੱਗੇ ਜਾ ਕੇ ਸਾਡੇ ਬੱਚਿਆਂ ਨੂੰ ਵਧੀਆ ਮੌਕੇ ਮਿਲ ਸਕਦੇ ਹਨ।


