ਕੈਨੇਡਾ ‘ਚ 18 ਪੰਜਾਬੀਆਂ ਦੀ ਜਿੱਤ ? ਜਾਣੋ ਕੌਣ-ਕੌਣ ਜਿਤਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿਛਲੇ ਦਿਨੀ ਹੋਈ ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਇਕ ਵਾਰ ਫਿਰ ਭਾਰੀ ਮਤਾਂ ਨਾਲ ਜਸਟਿਨ ਟਰੂਡੋ ਨੇ ਜਿੱਤ ਹਾਸਿਲ ਕੀਤੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿਛਲੇ ਦਿਨੀ ਹੋਈ ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਇਕ ਵਾਰ ਫਿਰ ਭਾਰੀ ਮਤਾਂ ਨਾਲ ਜਸਟਿਨ ਟਰੂਡੋ ਨੇ ਜਿੱਤ ਹਾਸਿਲ ਕੀਤੀ ਹੈ। ਉਥੇ ਹੀ ਕੈਨੇਡੀਅਨਾਂ ਨੇ ਐਨ.ਡੀ.ਪੀ ਲੀਡਰ ਜਗਮੀਤ ਸਿੰਘ ਨੂੰ ਵੀ ਆਪਣਾ ਪਿਆਰ ਤੇ ਵਿਸ਼ਵਾਸ ਦਿੰਦਿਆਂ ਭਾਰੀ ਵੋਟਾਂ ਨਾਲ ਜੇਤੂ ਬਣਾਇਆ ਹੈ।

ਦੱਸਣਯੋਗ ਗੱਲ ਹੈ ਕਿ, ਕੈਨੇਡਾ ਚੋਣਾਂ ‘ਚ ਕੁੱਲ 18 ਪੰਜਾਬੀ ਮੈਂਬਰਾਂ ਨੇ ਪਾਰਲੀਮੈਂਟ ਜਿੱਤ ਹਾਸਿਲ ਕੀਤੀ ਹੈ, ਜਿਨ੍ਹਾਂ ਵਿਚੋਂ 13  ਐਮ.ਪੀ. ਟਰੂਡੋ ਦੀ ਅਗੁਆਈ ਵਿੱਚ ਹਨ। ਜਗਮੀਤ ਸਿੰਘ ਇਕੱਲੇ ਐਨ.ਡੀ.ਪੀ ਵਿੱਚ ਹਨ ਅਤੇ ਕੰਜਰਵੇਟਿਵ ਵਿੱਚ 4 ਐਮ.ਪੀ. ਪੰਜਾਬੀ ਚੁਣੇ ਗਏ ਹਨ।  

ਪਾਰਲੀਮੈਂਟ ਦੇ ਪੰਜਾਬੀ ਮੈਂਬਰਾਂ ਦਾ ਵੇਰਵਾ

*ਲਿਬਰਲ ਪਾਰਟੀ ਦੇ:

1.ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ / ਬ੍ਰਿਟਿਸ਼ ਕੋਲੰਬੀਆ)

2.ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ)

3.ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ)

4.ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ਓਂਟਾਰਿਓ)

5.ਗਗਨ ਸਿਕੰਦ(ਹਲਕਾ ਮਿਸੀਸਾਗਾ-ਸਟਰੀਟਸਵਿਲ/ਓਂਟਾਰਿਓ)

6.ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰਪੈਂਟਨ ਸੈਂਟਰ/ਓਂਟਾਰਿਓ)

7.ਮਨਿੰਦਰ ਸਿੰਘ ਸਿੱਧੂ (ਹਲਕਾ ਬਰਪੈਂਟਨ ਈਸਟ/ਓਂਟਾਰਿਓ)

8.ਕਮਲ ਖਹਿਰਾ (ਹਲਕਾ ਬਰਪੈਂਟਨ ਵੈਸਟ/ਓਂਟਾਰਿਓ)

9.ਰੂਬੀ ਸਹੋਤਾ(ਹਲਕਾ ਬਰਪੈਂਟਨ ਨੌਰਥ/ਓਂਟਾਰਿਓ)

10.ਸੋਨਿਆ ਸਿੱਧੂ (ਬਰਪੈਂਟਨ ਨੌਰਥ/ਓਂਟਾਰਿਓ)

11.ਬਰਦੀਸ਼ ਚੱਘਰ (ਹਲਕਾ ਵਾਟਰਲੂ/ਓਂਟਾਰਿਓ)

12.ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ਓਂਟਾਰਿਓ)

13.ਅੰਜੂ ਢਿੱਲੋਂ(ਹਲਕਾ ਲਛੀਨ-ਲਾਸਾਲ/ਕਿਉਬੈੱਕ)

 

*ਐਨਡੀਪੀ ਦੇ:

14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ਬ੍ਰਿਟਿਸ਼ ਕੋਲੰਬੀਆ)

*ਕੰਜ਼ਰਵੇਟਿਵ ਦੇ:

15. ਟੀਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ਅਲਬਰਟਾ)

16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ਅਲਬਰਟਾ)

17. ਜੈਗ ਸਹੋਤਾ (ਹਲਕਾ ਕੈਲਗਰੀ ਸਕਾਇਵਿਊ/ਅਲਬਰਟਾ)

18. ਬੌਬ ਸਰੋਆ (ਹਲਕਾ ਮਾਰਥਮ ਯੂਨੀਅਨਵਿਲ/ਓਂਟਾਰਿਓ)

Leave a Reply

Your email address will not be published. Required fields are marked *