ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੰਗਲਵਾਰ ਨੂੰ ਰਾਂਚੀ ਟੈਸਟ ਮੈਚ ਦੇ ਚੌਥੇ ਦਿਨੀ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ‘ਚ 202 ਦੌੜਾਂ ਨਾਲ ਹਰਾਇਆ। ਇਸ ਨਾਲ ਹੀ ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਦੱਖਣੀ ਅਫਰੀਕਾ ਨੂੰ 3-0 ਨਾਲ ਪਿੱਛੇ ਛੱਡਿਆ। ਚੌਥੇ ਦਿਨ ਦਾ ਮੈਚ ਜਿੱਤਣ ਲਈ ਭਾਰਤ ਨੂੰ ਸਿਰਫ ਦੋ ਵਿਕਟਾਂ ਦੀ ਲੋੜ ਸੀ, ਜਿਸ ਨੂੰ ਉਸਨੇ ਦਿਨ ਦੀ ਦੂਜੀ ਪਾਰੀ ਵਿੱਚ 11 ਮਿੰਟ ਅਤੇ ਦੋ ਓਵਰਾਂ ਨਾਲ ਜਿੱਤ ਲਿਆ।
ਇਸ ਸ਼ਾਨਦਾਰ ਜਿੱਤ ਤੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ, ‘ਅਸੀਂ ਵਿਸ਼ਵ ਵਿਚ ਕਿਤੇ ਵੀ ਜਿੱਤ ਸਕਦੇ ਹਾਂ। ਖੇਡ ਦਾ ਨਤੀਜਾ ਮੁੱਖ ਤੌਰ ‘ਤੇ ਤੁਹਾਡੀ ਮਾਨਸਿਕਤਾ ਅਤੇ ਸਖਤ ਮਿਹਨਤ’ ਤੇ ਨਿਰਭਰ ਕਰਦਾ ਹੈ। ਦੁਨੀਆ ਦੀ ਸਭ ਤੋਂ ਵਧੀਆ ਟੀਮ ਬਣਨ ਲਈ, ਤੁਹਾਨੂੰ ਹਰ ਖੇਤਰ ਵਿੱਚ ਵਧੀਆ ਬਣਨਾ ਪੈਂਦਾ ਹੈ। ਦੱਸ ਦਈਏ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਵੱਧ ਟੈਸਟ ਮੈਚ ਜਿੱਤਣ ਵਾਲੇ ਪਹਿਲੇ ਕਪਤਾਨ ਵਿਰਾਟ ਕੋਹਲੀ ਬਣ ਗਏ ਹਨ।
ਕੋਹਲੀ ਦੁਨੀਆ ਦੇ ਦੂਜੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਪਣੀ ਟੀਮ ਨੂੰ ਦੱਖਣੀ ਅਫ਼ਰੀਕਾ ਖਿਲਾਫ 7 ਟੈਸਟ ਮੈਚਾਂ ‘ਚ ਜਿੱਤ ਦਿਵਾਈ ਹੈ । ਵਿਰਾਟ ਤੋਂ ਉਪਰ ਆਸਟਰੇਲੀਆਈ ਦਿੱਗਜ ਰਿੱਕੀ ਪੋਂਟਿੰਗ ਹਨ, ਜਿਨ੍ਹਾਂ ਨੇ ਬਤੌਰ ਕਪਤਾਨ ਪ੍ਰੋਟੀਅਸ ਟੀਮ ਨੂੰ 8 ਮੈਚਾਂ ਵਿੱਚ ਪਿੱਛੇ ਛੱਡਿਆ ਹੈ।
ਕਿ ਕਿਹਾ ਕੋਹਲੀ ਨੇ
ਕੋਹਲੀ ਨੇ ਕਿਹਾ ਇਹ ਟੀਮ ਇੰਡੀਆ ਦੀ ਸ਼ਾਨਦਾਰ ਜਿੱਤ ਹੈ ਅਤੇ ‘ਇੱਕ ਟੀਮ ਵਜੋਂ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਮੈਨੂੰ ਆਪਣੀ ਪੂਰੀ ਟੀਮ ‘ਤੇ ਮਾਣ ਹੈ। ਵਿਦੇਸ਼ੀ ਦੌਰਿਆਂ ‘ਤੇ ਵੀ ਅਸੀਂ ਹਰ ਮੈਚ ਦਾ ਸਖਤ ਮੁਕਾਬਲਾ ਕੀਚ ਕੀਤਾ ਹੈ। ਕੋਹਲੀ ਨੇ ਕਿਹਾ, ‘ਟੀਮ ਦੀ ਮਾਨਸਿਕ ਕਠੋਰਤਾ ਸ਼ਾਨਦਾਰ ਹੈ। ਇਹ ਸੀਰੀਜ਼ ਸਾਡੇ ਲਈ ਬਹੁਤ ਸ਼ਾਨਦਾਰ ਰਹੀ ਹੈ।
Reporter: When in Ranchi, a visit to the local boy's crib beckons? 🤔🤔
Virat: Be our guest 😉😁 #TeamIndia #INDvSA pic.twitter.com/HLdDYX3Pxn— BCCI (@BCCI) October 22, 2019
ਤੁਹਾਨੂੰ ਦੱਸ ਦਈਏ ਭਾਰਤ ਨੇ ਇਸ ਜਿੱਤ ਉੱਤੇ 40 ਅੰਕ ਪ੍ਰਾਪਤ ਕੀਤੇ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੰਜ ਮੈਚ ਜਿੱਤ ਕੇ 240 ਅੰਕਾਂ ਨਾਲ ਸਿਖਰ ਤੇ ਪਹੁੰਚ ਗਏ ਹਨ। ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਸੀਰੀਜ਼’ ਅਤੇ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਹੈ। 27 ਸਾਲਾਂ ਵਿੱਚ ਟੀਮ ਇੰਡੀਆ ਦੀ ਇਹ ਪਹਿਲੀ ਦੱਖਣੀ ਅਫਰੀਕਾ ਖਿਲ਼ਾਫ ਕਲੀਨ ਸਵੀਪ ਹੈ ।
ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਰਹਿਣ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਦੱਖਣੀ ਅਫਰੀਕਾ ਦੇ ਭਾਰਤ ਵਿੱਚ ਖੇਡੇ ਜਾਣ ਵਾਲੇ ਦੂਜੇ ਮੈਚ ‘ਚ ਲਗਾਤਾਰ ਭਾਰਤ ਨੇ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਹਰਾਇਆ ਹੈ।

