ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਖਪਾਲ ਖਹਿਰਾ ਨੇ ਯੂ ਟਰਨ ਲੈਂਦਿਆਂ ਆਪਣਾ ਆਪ ਤੋਂ ਵਿਧਾਇਕੀ ਦਾ ਅਸਤੀਫਾ ਵਾਪਿਸ ਲੈ ਲਿਆ ਹੈ। ਜਿਸ ਕਾਰਨ ਸਿਆਸੀ ਗਲੀਆਰਾ ਕਾਫੀ ਭੱਖ ਗਿਆ ਹੈ। ਦਸ ਦਈਏ ਕਿ ਸੁਖਪਾਲ ਖਹਿਰਾ ਦੁਆਰਾ ਅਸਤੀਫਾ ਵਾਪਸ ਲੈਣ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ।
ਸ੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇ ਹੀ ਏ-ਬੀ ਪਾਰਟੀਆਂ ਹੈ। ਨਾਲ ਹੀ ਅਕਾਲੀ ਦਲ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਸੁਖਪਾਲ ਖਹਿਰਾ ਦਾ ਅਸਤੀਫਾ ਮਨਜੂਰ ਕਿਉਂ ਨਹੀਂ ਹੋਇਆ ਸੀ। ਸਭ ਮਿਲੀਭੁਗਤ ਦੇ ਨਾਲ ਅਸਤੀਫਿਆਂ ਤੇ ਸਿਆਸਤ ਹੋ ਰਹੀ ਹੈ।

