Captain ਵੱਲੋਂ ਸੋਢੀ ਨੂੰ ਕਾਰ ‘ਚ ਨਾ ਬਿਠਾਏ ਜਾਣ ‘ਤੇ ਕਾਂਗਰਸ ਆਗੂ ਰਜਿੰਦਰ ਕੌਰ ਭੱਠਲ ਦਾ ਜਵਾਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਦਿਨੀ ਸ਼ੁਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਵੱਲੋਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਰ ‘ਚ ਨਾ ਬਿਠਾਏ ਜਾਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਦਿਨੀ ਸ਼ੁਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਵੱਲੋਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਰ ‘ਚ ਨਾ ਬਿਠਾਏ ਜਾਣ ‘ਤੇ ਕਈ ਲੋਕਾਂ ਨੇ ਨੇ ਸਵਾਲ ਚੁੱਕੇ  ਹਨ। ਇਨ੍ਹਾਂ ਸਵਾਲਾਂ ‘ਤੇ ਅੱਜ ਕਾਂਗਰਸ ਦੀ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਨੇ ਜਵਾਬ ਦਿੰਦਿਆਂ ਕਿਹਾ ਕਿ, ਹਰ ਇੱਕ ਨੂੰ ਕਾਰ ‘ਚ ਬਿਠਾਇਆ ਜਾਣਾ ਜ਼ਰੂਰੀ ਨਹੀਂ ਹੁੰਦਾ।

ਬੀਬੀ ਭੱਠਲ ਸ਼ਨੀਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਜ਼ਿਮਨੀ ਚੋਣਾਂ ‘ਚ ਕਾਂਗਰਸ ਪਾਰਟੀ ਦੀ ਜਿੱਤ ਦਾ ਪ੍ਰਚਾਰ ਕਰਨ ਲਈ ਕਰਨ ਲਈ ਪਹੁੰਚੇ ਸਨ। ਪ੍ਰਚਾਰ ਦੌਰਾਨ  ਕਾਂਗਰਸ ਲੀਡਰ ਰਜਿੰਦਰ ਕੌਰ ਭੱਠਲ ਨੇ ਲੋਕਾਂ ਦਾ ਜਵਾਬ ਦਿੰਦਿਆਂ ਕਿਹਾ ਕਿ, ਪਰਮਾਤਮਾ ਨੇ ਉਨ੍ਹਾਂ ਨੂੰ ਵੀ ਗੱਡੀਆਂ ਬਖਸ਼ੀਆਂ ਹਨ।
ਐਸਜੀਪੀਸੀ ‘ਤੇ ਕੱਸਿਆ ਤਨਜ਼
ਇਸ ਮੌਕੇ ਭੱਠਲ ਨੇ ਅਕਾਲੀ ਦਲ ਪੰਜਾਬ ਨੂੰ ਆਪਣੀ ਚਪੇਟ ‘ਚ ਲੈਂਦੇ ਤਨਜ਼ ਕੱਸਿਆ ਕਿ ਐਸਜੀਪੀਸੀ ਆਪਣੇ 1800 ਕਰੋੜ ਦੇ ਬਜਟ ਨੂੰ 1200 ਕਰੋੜ ਦਿਖਾਇਆ ਅਤੇ ਬਾਕੀ ਪੈਸਾ ਅਕਾਲੀ ਖਾ ਗਏ।

ਉਨ੍ਹਾਂ ਅਕਾਲੀ ਦਲ ਪੰਜਾਬ ਤੇ ਇਲਜਾਮ ਲਾਇਆ ਕਿ, ਅਕਾਲੀ ਐਸਜੀਪੀਸੀ ਨੂੰ ਆਪਣੀ ਨਿਜੀ ਜਾਇਜ਼ਾਦ ਸਮਝਦੀ  ਹੈ ਅਤੇ ਚੋਣਾ ਵਿੱਚ ਵੀ ਐਸਜੀਪੀਸੀ ਦਾ ਪੈਸਾ ਦਾ ਇਸਤਮਾਲ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਕਾਂਗਰਸ ‘ਤੇ ਲਾਏ ਇਲਜ਼ਾਮ ਬੇਬੁਨਿਆਦ  ਤੇ ਝੂਠੇ ਹਨ, ਜਿਸਦਾ ਕੋਈ ਅਰਥ ਨਹੀਂ ਹੈ।
 ਕਾਂਗਰਸ ਦੀ ਕੀਤੀ ਚੰਗਿਆਈ
ਬੀਬੀ ਭੱਠਲ ਨੇ ਕਾਂਗਰਸ ਦੀ ਚੰਗਿਆਈਆਂ ਗਿਣਵਾਉਂਦੀਆਂ ਕਿਹਾ ਕਿ , ਮੌਜੂਦਾ ਪੰਜਾਬ ਸਰਕਾਰ ਕਰਤਾਰਪੁਰ ਲਾਂਘੇ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਪੂਰਾ ਕਰਵਾਉਣ ਵਿਚ ਵਚਨਬੱਧ ਹੈ।  ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ  550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਿਹਾ ਕਿ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਉਨ੍ਹਾਂ ਨੂੰ ਕਹਿਣਗੇ, ਅਸੀਂ ਉਸ ਨੂੰ ਸਰ ਮੱਥੇ ਰੱਖਾਂਗੇ।

 

 

 

 

 

 

Leave a Reply

Your email address will not be published. Required fields are marked *