ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਪੁਲਿਸ ਅਧਿਕਾਰਿਆਂ ਵੱਲੋਂ ਨਵੀਂ ਮੋਬਾਇਲ ਐਪ ਜਾਰੀ ਕੀਤੀ ਗਈ ਹੈ। ਇਸ ਐਪ ਜਰਿਏ ਮੁਸੀਬਤ ‘ਚ ਫਸਿਆ ਕੋਈ ਵੀ ਵਿਅਕਤੀ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਤੁਰੰਤ ਮਦਦ ਮੰਗ ਸਕਦਾ ਹੈ।
ਇਸ ਸੁਰੱਖਿਆ ਐਪ ਦਾ ਨਾਮ ‘ਨੋਅ ਯੂਅਰ ਪੁਲਿਸ’ ਹੈ। ਇਸ ਐਪਲੀਕੇਸ਼ਨ ਰਾਹੀ ਮੁਸੀਬਤ ‘ਚ ਫਸਿਆ ਵਿਅਕਤੀ ਆਪਣਾ ਨਜ਼ਦੀਕੀ ਪੁਲਿਸ ਥਾਣਾ ਸਰਚ ਕਰ ਸਕਦਾ ਹੈ ਅਤੇ ਸਹਾਇਤਾ ਮੰਗ ਸਕਦਾ ਹੈ। ਇਸ ਐਪ ਦਾ ਮੰਤਵ ਵੱਧ ਤੋਂ ਵੱਧ ਮੁਸੀਬਤ ‘ਚ ਫਸੇ ਲੋਕਾਂ ਨੂੰ ਬਚਾਉਣਾ ਹੈ।
ਇਸ ਜਾਣਕਾਰੀ ਨੂੰ ਪੰਜਾਬ ਪੁਲਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਗਿਆ ਹੈ। ਇਸ ਐਪ ‘ਚ ਤੁਹਾਡੀ ਮੌਜੂਦਾ ਲੋਕੇਸ਼ਨ, ਪੁਲਿਸ ਸਟੇਸ਼ਨ ਅਤੇ ਨਜ਼ਦੀਕੀ ਪੁਲਿਸ ਅਫ਼ਸਰਾਂ ਦੀ ਸੂਚੀ ਸ਼ਾਮਲ ਕੀਤੀ ਗਈ ਹੈ, ਜੋ ਤੁਹਾਡੇ ਇੱਕ ਕਲਿੱਕ ਨਾਲ ਤੁਹਾਡੀ ਸਹਾਇਤਾ ਚ ਹਾਜਿਰ ਹੋਣਗੇ।

