ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦੇ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਅਯਾਲੀ ਨੇ ਪੰਜਾਬ ਪੁਲਿਸ ਤੇ ਕਾਂਗਰਸ ਦੇ ਇਸ਼ਾਰੇ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ।
https://www.facebook.com/LivingIndiaNewschannel/videos/2406417519597529/
ਇਸਦੇ ਚੱਲਦੇ ਹੀ ਉਹਨਾਂ ਨੇ ਐੱਸਐੱਸਪੀ ਨੂੰ ਚਿਤਾਵਨੀ ਦਿੱਤੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਪਰਚੇ ਤੋਂ ਡਰਨ ਵਾਲੇ ਨਹੀਂ ਹਨ। ਨਾਲ ਹੀ ਉਹਨਾਂ ਨੇ ਫੇਸਬੁੱਕ ਤੇ ਲਾਇਵ ਹੋਕੇ ਸਾਰੀ ਜਾਣਕਾਰੀ ਦਿੱਤੀ।
https://www.facebook.com/ManpreetAyali/videos/439823523339225/
ਫੇਸਬੁੱਕ ਤੇ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਦੂਸਰੇ ਜਿਲਿਆਂ ਦੀ ਕਾਂਗਰਸ ਪੁਲਿਸ ਅਤੇ ਕਾਂਗਰਸੀ ਗੁੰਡੇ ਪਿੰਡਾਂ ਵਿਚ ਸਾਡੇ ਵਰਕਰਾਂ ਨੂੰ ਚੱਕਣ ਆਈ ਸੀ,ਅਸੀਂ ਪਿੱਛਾ ਕਰਦਿਆਂ ਮੁੱਲਾਂਪੁਰ ਚੋਂਕ ਵਿਚ 18 ਗੱਡੀਆਂ ਨੂੰ ਲੀਡ ਕਰਦੀ ਇਨੋਵਾ ਗੱਡੀ ਨੂੰ ਰੋਕ ਕੇ ਪੁਲਿਸ ਨੂੰ ਸੂਚਨਾ ਦਿਤੀ ਪਰ ਪਿੱਛੇ ਦੀਆਂ ਗੱਡੀਆਂ ਗੁੰਡੇ ਅਤੇ ਪੁਲਿਸ ਭਜਾ ਕੇ ਲੈ ਗਏ ਪਰ ਪੁਲਿਸ ਅੱਧਾ ਘੰਟਾ ਦੇਰੀ ਨਾਲ ਪਹੁੰਚੀ,ਮੈਂ ਆਸ ਕਰਦਾ ਕੀ ਪੁਲਿਸ ਫੜੇ ਗਏ ਗੱਡੀ ਸਵਾਰਾਂ ਦੀ ਪਛਾਣ ਜਨਤਕ ਕਰੂਗੀ ਅਤੇ ਬਣਦੀ ਕਾਰਵਾਈ ਕਰੂਗੀ |
